04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ

ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਗਾਮੀ 15 ਸਤੰਬਰ ਨੂੰ ਸਰਹਿੰਦ ਵਿਖੇ ਹੋਣ ਵਾਲੀ ਹਲਕਾ ਪੱਧਰੀ ਪੰਜਾਬ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਰੈਲੀ ਸੰਬੰਧੀ ਅੱਜ ਪਿੰਡ ਫਿਰੋਜ਼ਪੁਰ, ਬਾਗ ਸਿਕੰਦਰ, ਤਲਾਣੀਆਂ, ਭੈਰੋਂਪੁਰ, ਧੀਰਪੁਰ, ਰਸੀਦਪੁਰ, ਬੋਰਾਂ, ਮੱਠੀ, ਅਨਾਇਤਪੁਰ, ਸ਼ੇਖੂਪੁਰ, ਜਾਗੋ ਚਨਾਰਥਲ, ਬਾਗੜੀਆਂ, ਕੋਟਲਾ ਜੱਟਾਂ, ਪੰਜੋਲਾ, ਪੰਜੋਲੀ ਕਲਾਂ, ਜਖਵਾਲੀ, ਸਰਾਣਾ, ਬਾਲਪੁਰ, ਨੌਲੱਖਾ, ਜਾਲਖੇੜੀ, ਅਤਾਪੁਰ, ਰੁੜਕੀ ਅਤੇ ਸਰਹਿੰਦ ਸ਼ਹਿਰ ਵਿਖੇ ਮੀਟਿੰਗਾਂ ਕੀਤੀਆਂ ਗਈਆਂ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਰੈਲੀ ਸਬੰਧੀ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ। ਅਜੀਤ ਤਸਵੀਰ 04-09-2026
ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਗਾਮੀ 15 ਸਤੰਬਰ ਨੂੰ ਸਰਹਿੰਦ ਵਿਖੇ ਹੋਣ ਵਾਲੀ ਹਲਕਾ ਪੱਧਰੀ ਪੰਜਾਬ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਰੈਲੀ ਸੰਬੰਧੀ ਅੱਜ ਪਿੰਡ ਫਿਰੋਜ਼ਪੁਰ, ਬਾਗ ਸਿਕੰਦਰ, ਤਲਾਣੀਆਂ, ਭੈਰੋਂਪੁਰ, ਧੀਰਪੁਰ, ਰਸੀਦਪੁਰ, ਬੋਰਾਂ, ਮੱਠੀ, ਅਨਾਇਤਪੁਰ, ਸ਼ੇਖੂਪੁਰ, ਜਾਗੋ ਚਨਾਰਥਲ, ਬਾਗੜੀਆਂ, ਕੋਟਲਾ ਜੱਟਾਂ, ਪੰਜੋਲਾ, ਪੰਜੋਲੀ ਕਲਾਂ, ਜਖਵਾਲੀ, ਸਰਾਣਾ, ਬਾਲਪੁਰ, ਨੌਲੱਖਾ, ਜਾਲਖੇੜੀ, ਅਤਾਪੁਰ, ਰੁੜਕੀ ਅਤੇ ਸਰਹਿੰਦ ਸ਼ਹਿਰ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਜੋਬਨਪ੍ਰੀਤ ਸਿੰਘ ਪੰਜੋਲਾ ਨੂੰ ਹਲਕਾ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਸੰਦੀਪ ਦਾਸ ਕੋਟਲਾ ਜੱਟਾਂ ਨੂੰ ਸਰਕਲ ਮੂਲੇਪੁਰ ਬੀ.ਸੀ ਵਿੰਗ ਪ੍ਰਧਾਨ, ਵਿਕਰਮਜੀਤ ਸਿੰਘ ਤਲਾਣੀਆਂ ਨੂੰ ਯੂਥ ਵਿੰਗ ਸਰਹਿੰਦ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਅੱਜ ਪੰਜਾਬ ਦਾ ਹਰੇਕ ਵਰਗ ਦੁਖੀ ਹੋ ਚੁੱਕਾ ਹੈ ਅਤੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾ ਕੇ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਵੀ ਲੋਕਾਂ ਨੂੰ ਪੰਜਾਬ ਬਚਾਓ ਰੈਲੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ’ਤੇ ਅਵਤਾਰ ਸਿੰਘ, ਦਵਿੰਦਰ ਸਿੰਘ ਬਹਿਲੋਲਪੁਰ, ਜਰਨੈਲ ਸਿੰਘ ਖ਼ਾਲਸਾ, ਜਗਤਾਰ ਸਿੰਘ ਗੁਣੀਆ ਮਾਜਰਾ, ਸੁਖਦੀਪ ਸਿੰਘ ਬਹਿਲੋਲਪੁਰ, ਰੋਬਿਨ ਨਲੀਨਾ, ਹਰਪ੍ਰੀਤ ਸਿੰਘ, ਰਿਚੀ ਝਿੰਜਰਾ, ਗੁਰਸੇਵਕ ਸਿੰਘ ਜਾਗੋ ਚਨਾਰਥਲ, ਗੁਰਪ੍ਰੀਤ ਸਿੰਘ ਸ਼ੇਖੂਪੁਰ, ਜੋਬਨਪ੍ਰੀਤ ਸਿੰਘ ਪੰਜੋਲਾ, ਵਰਿੰਦਰ ਸਿੰਘ ਪੰਜੋਲੀ ਕਲਾਂ, ਹਰਦੇਵ ਸਿੰਘ ਬਾਲਪੁਰ, ਸੁੱਚਾ ਸਿੰਘ ਨੌਲੱਖਾ, ਸੁਖਜਿੰਦਰ ਸਿੰਘ ਬਾਗੜੀਆਂ, ਜਗਤਾਰ ਸਿੰਘ ਬਧੌਛੀ, ਗੁਰਜੀਤ ਸਿੰਘ ਰੁੜਕੀ, ਯਾਦਵਿੰਦਰ ਸਿੰਘ, ਮਹਿੰਦਰ ਸਿੰਘ ਅਤਾਪੁਰ, ਦਰਸ਼ਨ ਸਿੰਘ ਚਨਾਰਥਲ, ਮੁਕੰਦ ਸਿੰਘ, ਆਕਾਸ਼ਦੀਪ ਸਿੰਘ ਜਾਲਖੇੜੀ, ਨਵਦੀਪ ਸਿੰਘ ਪੰਜੋਲਾ, ਵਰਿੰਦਰ ਸਿੰਘ ਪੰਜੋਲੀ, ਐਸ਼ ਬਹਾਦਰ ਪੰਜੋਲੀ, ਨਿਰਮਲ ਸਿੰਘ ਨੌਲੱਖਾ, ਸੱਜਣ ਸਿੰਘ ਅਨੈਤਪੁਰ, ਜੋਤ ਸਿੰਘ ਰਸੀਦਪੁਰ, ਸੁਖਵੰਤ ਸਿੰਘ ਧੀਰਪੁਰ, ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਮਾਨ ਤਲਾਣੀਆਂ, ਐਡਵੋਕੇਟ ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭੈਰੋਂਪੁਰ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਬਾਗ ਸਿਕੰਦਰ, ਕੁਲਦੀਪ ਸਿੰਘ ਸਾਬਕਾ ਸਰਪੰਚ ਫਿਰੋਜ਼ਪੁਰ, ਰਣਧੀਰ ਸਿੰਘ ਬੋਰਾਂ, ਨਿਰਮਲ ਮੱਠੀ, ਸੁਖਜਿੰਦਰਪਾਲ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਹੁਲ ਗਾਂਧੀ ’ਤੇ ਦਰਜ ਕੀਤਾ ਮੁਕੱਦਮਾ ਤੁਰੰਤ ਰੱਦ ਕੀਤਾ ਜਾਵੇ- ਡਾ. ਅਮਰ ਸਿੰਘ ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਤਿੰਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।