04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਅਮਲੋਹ, 3 ਸਤੰਬਰ (ਕੇਵਲ ਸਿੰਘ)- ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਮਲੋਹ ਵਿਖੇ ਜੋਰਾ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਤੰਬਰ ਮਹੀਨੇ ਦੇ ਤਿਉਹਾਰ ਅਤੇ ਦਿਵਸਾਂ ਬਾਰੇ ਜਾਣਕਾਰੀ ਦਿੱਤੀ।

ਅਜੀਤ ਡੈਸਕ 04-09-2026
ਅਮਲੋਹ, 3 ਸਤੰਬਰ (ਕੇਵਲ ਸਿੰਘ)- ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਮਲੋਹ ਵਿਖੇ ਜੋਰਾ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਤੰਬਰ ਮਹੀਨੇ ਦੇ ਤਿਉਹਾਰ ਅਤੇ ਦਿਵਸਾਂ ਬਾਰੇ ਜਾਣਕਾਰੀ ਦਿੱਤੀ। ਮਾਂਗੇ ਰਾਮ ਨੇ ਅਧਿਆਪਕ ਦਿਵਸ ਦੀਆਂ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਹੀ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅਜਿਹੀ ਘਟੀਆ ਸਰਕਾਰ ਕਦੇ ਨਹੀਂ ਆਈ, ਜਿਹੜੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਮੂੰਹ ਫੇਰ ਕੇ ਨਿੱਤ ਦਿਨ ਮੁਫ਼ਤ ਦੀਆਂ ਰਿਉੜੀਆਂ ਵੰਡ ਰਹੀ ਹੈ। ਡਾ. ਅਦਿਜਿਆ ਭਾਟੀਆ ਵਲੋਂ ਦਿਲ ਦੀਆਂ ਬਿਮਾਰੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸਾਦਾ ਖਾਣੇ ਅਤੇ ਕਸਰਤ ਕਰਨ ਤੇ ਜ਼ੋਰ ਦਿੱਤਾ। ਅਮਰ ਸਿੰਘ ਬਿਲਿੰਗ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਕੱਤਰੇਤ ਦੇ ਕਰਮਚਾਰੀ ਯੂਨੀਅਨ ਦੇ ਲੀਡਰ ਸੁਖਚੈਨ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਅਤੇ ਮੰਗਾਂ ਸਬੰਧੀ ਅਦਾਲਤੀ ਹੁਕਮਾਂ ਨੂੰ ਮੰਨ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਅਮਰਜੀਤ ਗਰੇਵਾਲ ਨੇ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ। ਸਰਪ੍ਰਸਤ ਰਾਮ ਸਰਨ ਸੂਦ ਵਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੱਘਰ ਸਿੰਘ ਸਲਾਣਾ, ਰਾਮ ਸਰੂਪ, ਸੁਰਜੀਤ ਸਿੰਘ, ਚਰਨਜੀਤ ਸਿੰਘ ਮਾਜਰੀ, ਕੌਰ ਸਿੰਘ, ਦੇਵਰਾਜ, ਸ਼ੇਰ ਸਿੰਘ, ਭੀਮ ਸਿੰਘ, ਰਾਕੇਸ਼ ਕੁਮਾਰ ਗਾਂਧੀ, ਮਹਿੰਦਰ ਸਿੰਘ, ਜਗਦੀਸ਼ ਮੋਦੀ, ਇੰਦਰਜੀਤ, ਸ਼ਿੰਗਾਰਾ ਰਾਮ, ਜਤਿੰਦਰਪਾਲ ਖੁੱਲਰ, ਨਰਿੰਦਰ ਸਿੰਘ, ਕੇਸਰ ਸਿੰਘ, ਜੱਗਾ ਸਿੰਘ, ਕਰਨੈਲ ਸਿੰਘ, ਸਰਵਣ ਸਿੰਘ, ਵੀਰ ਸਿੰਘ ਤੇ ਯਸ਼ਪਾਲ ਬਡਾਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਗੁੱਜਰ ਪਰਿਵਾਰ ਨੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ ਅਗਲੀ ਖ਼ਬਰ ਲੋਕਾਂ ਨੂੰ ਭਰਮਾਉਣ ਲਈ ‘ਆਪ’ ਲਗਾ ਰਹੀ ਨਵੇਂ ਹਲਕਾ ਇੰਚਾਰਜ- ਡਾ. ਨਰੇਸ਼ ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।