09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੜਕ ਹਾਦਸੇ ’ਚ ਕਾਰ ਸਵਾਰ ਦੋਸਤਾਂ ’ਚੋਂ 1 ਦੀ ਮੌਤ, 2 ਗੰਭੀਰ ਜ਼ਖਮੀ ਡਿਵਾਈਡਰ ਨਾਲ ਟਕਰਾ ਕੇ ਬੇਕਾਬੂ ਹੋਈ ਕਾਰ

ਸੰਘੋਲ, 8 ਸਤੰਬਰ (ਪਰਮਵੀਰ ਸਿੰਘ ਸੰਘੋਲ)- ਰਾਸ਼ਟਰੀ ਰਾਜ ਮਾਰਗ ਖਰੜ-ਲੁਧਿਆਣਾ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 1.

ਅਜੀਤ ਡੈਸਕ 09-09-2026
ਸੰਘੋਲ, 8 ਸਤੰਬਰ (ਪਰਮਵੀਰ ਸਿੰਘ ਸੰਘੋਲ)- ਰਾਸ਼ਟਰੀ ਰਾਜ ਮਾਰਗ ਖਰੜ-ਲੁਧਿਆਣਾ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 1.40 ’ਤੇ ਵਾਪਰਿਆ। ਹਾਈਵੇ ’ਤੇ ਕਾਰ ਡਿਵਾਈਡਰ ਨਾਲ ਟਕਰਾਅ ਕੇ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਧੀਆਂ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਰ ਵਿਚ ਤਿੰਨ ਦੋਸਤ ਨੌਜਵਾਨ ਸਵਾਰ ਸਨ ਅਤੇ ਮੋਹਾਲੀ ਨੂੰ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਦੀ ਅਗਵਾਈ ਵਿਚ ਮੌਕੇ ’ਤੇ ਪਹੁੰਚੀ ਅਤੇ ਪੀੜਤਾਂ ਨੂੰ ਖਮਾਣੋਂ ਦੇ ਸਿਹਤ ਕੇਂਦਰ ਇਲਾਜ ਲਈ ਦਾਖਲ ਕਰਵਾਇਆ। ਇਸ ਘਟਨਾ ’ਚ 1 ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ 2 ਗੰਭੀਰ ਜ਼ਖਮੀ ਹੋਏ ਹਨ। ਕਾਰ ਸਵਾਰ ਤਿੰਨੋ ਦੋਸਤ ਲੁਧਿਆਣਾ ਦੇ ਵਸਨੀਕ ਹਨ। ਮ੍ਰਿਤਕ ਦੀ ਪਛਾਣ ਦਿਨੇਸ਼ ਪੁੱਤਰ ਸੰਜੇ ਵਜੋਂ ਹੋਈ ਹੈ ਜਦੋਂਕਿ ਵਾਸੂ ਪੁੱਤਰ ਰਾਜੀਵ ਸਹਿਗਲ ਅਤੇ ਜਾਹੀਦ ਪੁੱਤਰ ਮੁਹੰਮਦ ਅਕਮਲ ਦੀ ਪਛਾਣ ਗੰਭੀਰ ਜ਼ਖਮੀਆਂ ਵਜੋਂ ਹੋਈ ਹੈ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਉਪਰੰਤ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਸਬੰਧਿਤ ਪੁਲਿਸ ਚੌਂਕੀ ਇੰਚਾਰਜ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਦੇ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਇਨਸਾਨੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤਹਿਤ ਭਾਈ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ- ਚੰਦੂਮਾਜਰਾ ਅਗਲੀ ਖ਼ਬਰ ਸਬ ਡਵੀਜ਼ਨ ਖਮਾਣੋਂ ਦੇ ਦਫ਼ਤਰਾਂ ’ਚ ਰਹੀ ਕਲਮ ਛੋੜ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।