ਟੋਡਰਪੁਰ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਚੋਰੀ
ਸੰਘੋਲ, 15 ਸਤੰਬਰ (ਪਰਮਵੀਰ ਸਿੰਘ ਧਨੋਆ)- ਪਿੰਡ ਟੋਡਰਪੁਰ ਵਿਖੇ ਕਰੀਬ ਅੱਧੀ ਦਰਜਨ ਕਿਸਾਨਾਂ ਦੀਆਂ ਖੇਤ ਵਿਚਲੀਆਂ ਮੋਟਰਾਂ ਤੋਂ ਅਗਿਆਤ ਚੋਰਾਂ ਵਲੋਂ ਕੇਬਲਾਂ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਘਟਨਾ ਦਿਨ ਦਿਹਾੜੇ ਵਾਪਰੀ ਜਦੋਂ ਕੁਝ ਸਮੇਂ ਲਈ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਈ।
ਅਜੀਤ ਡੈਸਕ
16-09-2026