21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡੇਰਾ ਬਾਬਾ ਮਸਤ ਰਾਮ ਵਿਖੇ ਆਯੁਸ਼ ਵਲੋਂ ਹੋਮਿਓਪੈਥੀ ਤੇ ਆਯੁਰਵੈਦਿਕ ਮੁਫ਼ਤ ਕੈਂਪ

ਖਮਾਣੋਂ, 20 ਸਤੰਬਰ (ਮਨਮੋਹਣ ਸਿੰਘ ਕਲੇਰ)-ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਮੰਜੂ ਅਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਡੇਰਾ ਬਾਬਾ ਮਸਤ ਰਾਮ ਜਟਾਣਾ ਨੀਵਾਂ ਵਿਖੇ ਆਯੂਸ਼ ਵਲੋਂ ਮੁਫ਼ਤ ਹੋਮਿਉਪੈਥੀ ਤੇ ਆਯੁਰਵੈਦਿਕ ਕੈਂਪ ਦਾ ਆਯੋਜਨ ਕੀਤਾ ਗਿਆ।

ਅਜੀਤ ਡੈਸਕ 21-09-2026
ਖਮਾਣੋਂ, 20 ਸਤੰਬਰ (ਮਨਮੋਹਣ ਸਿੰਘ ਕਲੇਰ)-ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਮੰਜੂ ਅਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਡੇਰਾ ਬਾਬਾ ਮਸਤ ਰਾਮ ਜਟਾਣਾ ਨੀਵਾਂ ਵਿਖੇ ਆਯੂਸ਼ ਵਲੋਂ ਮੁਫ਼ਤ ਹੋਮਿਉਪੈਥੀ ਤੇ ਆਯੁਰਵੈਦਿਕ ਕੈਂਪ ਦਾ ਆਯੋਜਨ ਕੀਤਾ ਗਿਆ। ਡਾ: ਨੀਲਮ ਚਾਵਲਾ ਮੈਡੀਕਲ ਅਫ਼ਸਰ ਆਯੁਰਵੈਦਿਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ 410 ਮਰੀਜ਼ਾਂ ਦੀ ਜਾਂਚ ਕੀਤੀ ਗਈ ਇਸੇ ਤਰ੍ਹਾਂ ਹੋਮਿਉਪੈਥੀ ਦੇ ਮਾਹਿਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹੋਮਿਉਪੈਥੀ ਵਿਧੀ ਰਾਹੀਂ 398 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹੋਮਿਉਪੈਥੀ ਅਤੇ ਆਯੁਰਵੈਦਿਕ ਅਧੀਨ ਕੁੱਲ 808 ਕੁੱਲ ਮਰੀਜ਼ਾਂ ਨੂੰ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਹੋਮਿਉਪੈਥੀ ਅਤੇ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਨੇ ਦੱਸਿਆ ਕਿ ਲੋਕਾਂ ਦਾ ਰੁਝਾਨ ਅੱਜ ਕੱਲ੍ਹ ਆਯੁਰਵੈਦ ਅਤੇ ਹੋਮਿਉਪੈਥੀ ਵਿਧੀ ਵੱਲ ਵਧੇਰੇ ਵਧ ਰਿਹਾ ਹੈ ਕਿਉਂਕਿ ਹੁਣ ਲੋਕ ਦੋਵੇਂ ਪੈਥੀਆਂ ਤੋਂ ਜਾਗਰੂਕ ਹੋ ਚੁੱਕੇ ਹਨ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਰਮਨ, ਹਰਪ੍ਰੀਤ ਸਿੰਘ ਉਪ ਵੈਦ, ਮਹਿੰਦਰ ਸਿੰਘ ਉਪ ਵੈਦ, ਮਨਪ੍ਰੀਤ ਸਿੰਘ ਉਪ ਵੈਦ, ਰਾਜੀਵ ਕੁਮਾਰ ਅਟੈਡੈਂਟ ਗੁਰਵਿੰਦਰ ਕੌਰ ਫਾਰਮਾਸਿਸਟ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਮਿਉਪੈਥੀ ਅਤੇ ਆਯੁਰਵੈਦਿਕ ਸਟਾਫ਼ ਨੇ ਇਸ ਮੁਫ਼ਤ ਕੈਂਪ ਦੇ ਵਿਚ ਸੇਵਾਵਾਂ ਨਿਭਾਈਆਂ। ਇਸ ਮੌਕੇ ਡੇਰੇ ਦੇ ਮੁੱਖ ਗੱਦੀ ਨਸ਼ੀਨ ਬਾਬਾ ਮਨੀ ਦਾਸ, ਰਜਿੰਦਰ ਸਿੰਘ ਕਾਲਾ, ਜਸਵੀਰ ਸਿੰਘ, ਮਲਕੀਤ ਸਿੰਘ, ਬਾਬਾ ਸਾਗਰ ਸਿੰਘ, ਰਜਿੰਦਰ ਸਿੰਘ ਰਾਜਾ ਨੇ ਕੈਂਪ ਲਾਉਣ ਵਾਲੀ ਟੀਮ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੋਮਵਾਰ, 21 ਸਤੰਬਰ, 2026 ਸ਼੍ਰੋਮਣੀ ਕਮੇਟੀ ਮੈਂਬਰ ਵਿਰੁੱਧ ਐਫ.ਆਈ.ਆਰ. ਦੇ ਮਾਮਲੇ ’ਚ ਜ਼ਿੰਮੇਵਾਰ ਵਿਅਕਤੀ ਅਸਤੀਫ਼ੇ ਦੇਣ... ਅਗਲੀ ਖ਼ਬਰ ਪੀ.ਆਈ.ਐਮ.ਟੀ. ’ਚ ਫਰੈਸ਼ਰ ਪਾਰਟੀ ‘ਪਰਿਚਯ-2026’ ਦਾ ਸ਼ਾਨਦਾਰ ਆਯੋਜਨ ਹਰਸ਼ਪ੍ਰੀਤ ਸਿੰਘ ਅਤੇ ਮਧੂਬਾਲਾ ਨੇ ਜਿੱਤੇ ਮਿਸਟਰ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।