21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ ਜਿਸ ਲਾਹੌਰ ਨਹੀਂ ਦੇਖਿਆ’ ਨਾਟਕ ਦਾ ਹੋਇਆ ਸਫਲ ਮੰਚਨ ਰੰਗਮੰਚ ਰਹਿੰਦੀ ਦੁਨੀਆ ਤੱਕ ਰਹੇਗਾ- ਕੇਵਲ ਧਾਲੀਵਾਲ

ਨਾਭਾ, 20 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਵਲੋਂ ਸਥਾਨਕ ਭਾਦਸੋਂ ਰੋਡ ਸਥਿਤ ਵਿਸ਼ਵਕਰਮਾ ਭਵਨ ਵਿਖੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰੋਹਟਾ ਦੀ ਅਗਵਾਈ ਹੇਠ ‘ਜਿਸ ਲਾਹੌਰ ਨਹੀਂ ਦੇਖਿਆ’ ਨਾਟਕ ਕਰਵਾਇਆ ਗਿਆ, ਜਿਸ ਨੂੰ ਨਾਟਕਕਾਰ ਕੇਵਲ ਧਾਲੀਵਾਲ ਦੀ ਟੀਮ ਵਲੋਂ ਬਾਖੂਬੀ ਢੰਗ ਨਾਲ ਖੇਡਿਆ ਗਿਆ। ਕੇਵਲ ਧਾਲੀਵਾਲ ਵਲੋਂ ਖੇਡੇ ਗਏ ਨਾਟਕ ਨੇ ਜਿੱਥੇ 1947 ਦੇ ਬਟਵਾਰੇ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਉੱਥੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਵੀ ਨਾਟਕ ਵੇਖ ਕੇ ਨਮ ਹੋ ਗਈਆਂ।

ਅਜੀਤ ਡੈਸਕ 21-09-2026
ਨਾਭਾ, 20 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਵਲੋਂ ਸਥਾਨਕ ਭਾਦਸੋਂ ਰੋਡ ਸਥਿਤ ਵਿਸ਼ਵਕਰਮਾ ਭਵਨ ਵਿਖੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰੋਹਟਾ ਦੀ ਅਗਵਾਈ ਹੇਠ ‘ਜਿਸ ਲਾਹੌਰ ਨਹੀਂ ਦੇਖਿਆ’ ਨਾਟਕ ਕਰਵਾਇਆ ਗਿਆ, ਜਿਸ ਨੂੰ ਨਾਟਕਕਾਰ ਕੇਵਲ ਧਾਲੀਵਾਲ ਦੀ ਟੀਮ ਵਲੋਂ ਬਾਖੂਬੀ ਢੰਗ ਨਾਲ ਖੇਡਿਆ ਗਿਆ। ਕੇਵਲ ਧਾਲੀਵਾਲ ਵਲੋਂ ਖੇਡੇ ਗਏ ਨਾਟਕ ਨੇ ਜਿੱਥੇ 1947 ਦੇ ਬਟਵਾਰੇ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਉੱਥੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਵੀ ਨਾਟਕ ਵੇਖ ਕੇ ਨਮ ਹੋ ਗਈਆਂ। ਇਸ ਨਾਟਕ ਦੇ ਮੁੱਖ ਮਹਿਮਾਨ ਚਰਨ ਸਿੰਘ ਰਲਹਨ ਐਮ.ਡੀ. ਮਲਕੀਤ ਕੰਬਾਈਨ ਸਨ ਜਦੋਂ ਕਿ ਹਰੀ ਸਿੰਘ ਪ੍ਰੀਤ ਐਮ.ਡੀ . ਪ੍ਰੀਤ ਐਗਰੋ ਇੰਡਸਟਰੀਜ਼ ਵਲੋਂ ਇਸ ਪ੍ਰੋਗਰਾਮ ਦੇ ਪ੍ਰਧਾਨਗੀ ਕੀਤੀ ਗਈ ਮਹੰਤ ਅਵਧ ਬਿਹਾਰੀ ਅਤੇ ਐਡਵੋਕੇਟ ਗਿਆਨ ਸਿੰਘ ਮੂੰਗੋ ਪ੍ਰਧਾਨ ਬਾਰ ਐਸੋਸੀਏਸ਼ਨ ਨਾਭਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਪ੍ਰਧਾਨ ਪੰਜਾਬੀ ਲੇਖਕ ਸਭਾ ਵਲੋਂ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਰੰਗ ਮੰਚ ਰਹਿੰਦੀ ਦੀ ਦੁਨੀਆਂ ਤੱਕ ਜਿਉਂਦਾ ਰਹੇਗਾ, ਰੰਗ ਮੰਚ ਨੇ ਅੱਜ ਤੋਂ ਪਹਿਲਾਂ ਵੀ ਬਹੁਤ ਉਤਰਾ ਚੜਾ ਵੇਖੇ ਹਨ। ਇਸ ਮੌਕੇ ਪ੍ਰਧਾਨ ਤਜਿੰਦਰ ਸਿੰਘ ਰੋਹਟਾ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਪ੍ਰਧਾਨ ਪੰਜਾਬੀ ਲੇਖਕ ਸਭਾ,ਸੁਖਦੇਵ ਸਿੰਘ ਢੀਂਡਸਾ, ਮਲਕੀਤ ਸਿੰਘ ਐਮ.ਡੀ. ਮਲਕੀਤ ਗਰੁੱਪ, ਸਰਪ੍ਰਸਤ ਜਗਜੀਤ ਸਿੰਘ ਦੁਲੱਦੀ, ਐਡਵੋਕੇਟ ਮੱਖਣ ਸਿੰਘ, ਸ਼ੇਰ ਸਿੰਘ ਸਹੌਲੀ, ਬਲਵੀਰ ਸਿੰਘ ਸੋਹੀ, ਇੱਛਿਆਮਾਨ ਸਿੰਘ ਭੋਜੋਮਾਜਰੀ, ਰਵਿੰਦਰ ਸਿੰਘ ਮੂੰਗੋ, ਹਰਦੀਪ ਸਿੰਘ ਬੁੱਟਰ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਬਲਵਿੰਦਰ ਸਿੰਘ ਬਿੱਟੂ ਢਿੰਗੀ, ਗੁਰਿੰਦਰ ਸਿੰਘ ਭੰਗੂ, ਹਰਬੰਸ ਸਿੰਘ ਖੱਟੜਾ, ਭਾਈ ਅਮਰੀਕ ਸਿੰਘ ਰੋਹਟਾ, ਹਰਬੰਸ ਸਿੰਘ ਥੂਹੀ, ਸਾਬਕਾ ਥਾਣੇਦਾਰ ਮੋਹਨ ਸਿੰਘ, ਕੁਲਵੰਤ ਸਿੰਘ ਸਿਆਣ, ਅਸ਼ਵਨੀ ਬਾਗੜੀਆਂ, ਹਰਜੀਤ ਸਿੰਘ ਰੂਪਰਾਏ, ਦਲਜੀਤ ਸਿੰਘ ਸੰਧੂ, ਭਗਵੰਤ ਸਿੰਘ ਮਣਕੂ, ਬਹਾਦਰ ਸਿੰਘ ਥੂਹੀ, ਕਰਨੈਲ ਸਿੰਘ ਸੋਹੀ, ਜਤਿੰਦਰ ਸਿੰਘ ਦਾਖੀ , ਪਾਖਰ ਸਿੰਘ ਸਹੋਲੀ, ਪਵਨ ਕੁਮਾਰ ਪੱਪੀ ਭੋਜੋਮਾਜਰੀ, ਸਾਬਕਾ ਥਾਣੇਦਾਰ ਜੈਪਾਲ ਸਿੰਘ, ਧਨੰਜੇ ਵਾਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਗਿਣਤੀ ਕਲੱਬ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਸਮੂਲਿਅਤ ਕਰਕੇ ਨਾਟਕ ਦਾ ਆਨੰਦ ਮਾਣਿਆ।
ਪਿਛਲੀ ਖ਼ਬਰ ਪਿੰਡ ਜਗਤਪੁਰਾ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਡੇਰਾ ਵੱਡਾ ਟਿੱਲਾ ਵਿਖੇ ਮਨਾਇਆ ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।