ਵਰਲਡ ਯੂਨੀਵਰਸਿਟੀ ਵਲੋਂ ਜੀਵਨ ਕੌਸ਼ਲ, ਸਵੈ-ਜਾਗਰੂਕਤਾ ਤੇ ਭਾਵਨਾਤਮਿਕ ਨਿਯਮਨ ਸੰਬੰਧੀ ਵਰਕਸ਼ਾਪ
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਧੀਨ ਸੈਂਟਰ ਆਫ਼ ਸਾਈਕੋਲੋਜੀਕਲ ਅਸੈਸਮੈਂਟ ਐਂਡ ਗਾਈਡੈਂਸ ਵਲੋਂ ਸਿੱਖਿਆ ਤੇ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ‘ਜੀਵਨ ਕੌਸ਼ਲ, ਸਵੈ-ਜਾਗਰੂਕਤਾ ਤੇ ਭਾਵਨਾਤਮਕ ਨਿਯਮਨ’ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਜਾਗਰੂਕਤਾ, ਭਾਵਨਾਤਮਕ ਨਿਯਮਨ, ਤਣਾਅ ਪ੍ਰਬੰਧਨ, ਲਚੀਲਾਪਣ ਤੇ ਵਿਹਾਰਕ ਜੀਵਨ ਕੌਸ਼ਲਾਂ ਦਾ ਵਿਕਾਸ ਕਰਨਾ ਸੀ।
ਵ
ਵਰਲਡ ਯੂਨੀਵਰਸਿਟੀ ਵਿਚ ਕਰਵਾਈ ਗਈ 5 ਰੋਜ਼ਾ ਵਰਕਸ਼ਾਪ ਦੌਰਾਨ ਨਵੀਨ ਕੁਮਾਰ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ। ਅਜੀਤ ਤਸਵੀਰ
24-09-2026
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਧੀਨ ਸੈਂਟਰ ਆਫ਼ ਸਾਈਕੋਲੋਜੀਕਲ ਅਸੈਸਮੈਂਟ ਐਂਡ ਗਾਈਡੈਂਸ ਵਲੋਂ ਸਿੱਖਿਆ ਤੇ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ‘ਜੀਵਨ ਕੌਸ਼ਲ, ਸਵੈ-ਜਾਗਰੂਕਤਾ ਤੇ ਭਾਵਨਾਤਮਕ ਨਿਯਮਨ’ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਜਾਗਰੂਕਤਾ, ਭਾਵਨਾਤਮਕ ਨਿਯਮਨ, ਤਣਾਅ ਪ੍ਰਬੰਧਨ, ਲਚੀਲਾਪਣ ਤੇ ਵਿਹਾਰਕ ਜੀਵਨ ਕੌਸ਼ਲਾਂ ਦਾ ਵਿਕਾਸ ਕਰਨਾ ਸੀ। ਵਰਕਸ਼ਾਪ ਦੇ ਕਨਵੀਨਰ ਤੇ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਨੇ ਵਰਕਸ਼ਾਪ ਦੀ ਲੋੜ ਅਤੇ ਉਦੇਸ਼ਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਅਕਾਦਮਿਕ, ਸਮਾਜਿਕ ਤੇ ਭਾਵਨਾਤਮਕ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨਾਲ ਨਜਿੱਠਣ ਲਈ ਜੀਵਨ ਕੌਸ਼ਲ ਤੇ ਭਾਵਨਾਤਮਕ ਨਿਯਮਨ ਮਹੱਤਵਪੂਰਨ ਹਨ। ਪਹਿਲੇ ਦਿਨ ‘ਸਵੈ-ਜਾਗਰੂਕਤਾ ਅਤੇ ਸਵੈ-ਵਿਸ਼ਲੇਸ਼ਣ’ ਸੈਸ਼ਨ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਖ਼ੂਬੀਆਂ, ਭਾਵਨਾਵਾਂ ਤੇ ਵਿਹਾਰਕ ਢੰਗ ਨੂੰ ਸਮਝਿਆ। ਦੂਜੇ ਦਿਨ ਸਿੱਖਿਆ ਵਿਭਾਗ ਦੀ ਸਹਾਇਕ ਪ੍ਰੋਫੈਸਰ ਨਵਜੋਤ ਕੌਰ ਵਲੋਂ ‘ਭਾਵਨਾਤਮਕ ਨਿਯਮਨ’ ਸਬੰਧੀ ਸੈਸ਼ਨ ਕਰਵਾਇਆ ਗਿਆ। ਤੀਜੇ ਦਿਨ ਮਨੋਵਿਗਿਆਨੀ ਨਵੀਨ ਕੁਮਾਰ ਨੇ ‘ਨਿੱਜੀ ਭਲਾਈ ਲਈ ਕਾਰਜ ਯੋਜਨਾ ਤਿਆਰ ਕਰਨਾ’ ਵਿਸ਼ੇ ’ਤੇ ਸੰਵਾਦ-ਆਧਾਰਿਤ ਸੈਸ਼ਨ ਕਰਵਾਇਆ। ਮਨੋਵਿਗਿਆਨਕ ਖੇਡਾਂ, ਸਵੈ-ਚਿੰਤਨ ਅਤੇ ਸਾਹ ਲੈਣ ਦੀਆਂ ਕਸਰਤਾਂ ਰਾਹੀਂ ਵਿਦਿਆਰਥੀਆਂ ਨੇ ਤਣਾਅ ਪ੍ਰਬੰਧਨ ਅਤੇ ਭਾਵਨਾਤਮਕ ਸੰਤੁਲਨ ਲਈ ਵਿਹਾਰਕ ਤਰੀਕੇ ਸਿੱਖੇ। ਚੌਥੇ ਦਿਨ ਵਿਹਾਰਕ ਸਿਖਲਾਈ ਸੈਸ਼ਨ ਦੌਰਾਨ ਭੂਮਿਕਾ ਅਦਾਇਗੀ ਦੀਆਂ ਗਤੀਵਿਧੀਆਂ, ਨਿਰਦੇਸ਼ਿਤ ਅਭਿਆਸ ਅਤੇ ਵਿਹਾਰਕ ਕਾਰਜਾਂ ਰਾਹੀਂ ਸਿੱਖੀਆਂ ਤਕਨੀਕਾਂ ਨੂੰ ਅਮਲ ਵਿਚ ਲਿਆਂਦਾ ਗਿਆ। ਪੰਜਵੇਂ ਦਿਨ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਆਪਣੇ ਸੁਝਾਅ ਤੇ ਮੁੱਖ ਸਿੱਖਣ ਬਿੰਦੂ ਸਾਂਝੇ ਕੀਤੇ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਨੇ ਸਿੱਖਿਆ ਵਿਭਾਗ ਅਤੇ ਸੈਂਟਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਤਜਰਬਾਤਮਕ ਸਿੱਖਿਆ ਅਤੇ ਨਿੱਜੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਸੁਮਨ ਪ੍ਰੀਤ ਕੌਰ ਕੋਆਰਡੀਨੇਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।