25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਿੰਡ ਜੋਧਪੁਰ ਤੋਂ ਜੰਗ ਬਹਾਦਰ ਸਿੰਘ ਚੀਮਾ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਿਲ

ਦੇਵੀਗੜ੍ਹ, 24 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਿੰਡਾਂ ਅੰਦਰ ਰਵਾਇਤੀ ਲੀਡਰਾਂ ਦੇ ਦੌਰ ਨੂੰ ਨਕਾਰਦਿਆਂ ਲੋਕਾਂ ਦਾ ਝੁਕਾਅ ਹੁਣ ਆਮ ਆਦਮੀ ਪਾਰਟੀ ਵਲੋਂ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਲੋਕ ਪੱਖੀ ਕੰਮ ਦੀ ਸਿਆਸਤ ਵੱਲ ਤੇਜ਼ੀ ਨਾਲ ਵਧਣ ਲੱਗਾ ਹੈ। ਇਸੇ ਜ਼ਮੀਨੀ ਬਦਲਾਅ ਤਹਿਤ ਪਿੰਡ ਜੋਧਪੁਰ ਵਿਖੇ ਇਕ ਵਿਸ਼ੇਸ਼ ਇਕੱਠ ਦੌਰਾਨ ਸੀਨੀਅਰ ਆਗੂ ਜੰਗ ਬਹਾਦਰ ਸਿੰਘ ਚੀਮਾ ਨੇ ਪਿੰਡ ਦੇ ਕਈ ਅਸਰ-ਰਸੂਖ਼ ਵਾਲੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਅਜੀਤ ਡੈਸਕ 25-09-2026
ਦੇਵੀਗੜ੍ਹ, 24 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਿੰਡਾਂ ਅੰਦਰ ਰਵਾਇਤੀ ਲੀਡਰਾਂ ਦੇ ਦੌਰ ਨੂੰ ਨਕਾਰਦਿਆਂ ਲੋਕਾਂ ਦਾ ਝੁਕਾਅ ਹੁਣ ਆਮ ਆਦਮੀ ਪਾਰਟੀ ਵਲੋਂ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਲੋਕ ਪੱਖੀ ਕੰਮ ਦੀ ਸਿਆਸਤ ਵੱਲ ਤੇਜ਼ੀ ਨਾਲ ਵਧਣ ਲੱਗਾ ਹੈ। ਇਸੇ ਜ਼ਮੀਨੀ ਬਦਲਾਅ ਤਹਿਤ ਪਿੰਡ ਜੋਧਪੁਰ ਵਿਖੇ ਇਕ ਵਿਸ਼ੇਸ਼ ਇਕੱਠ ਦੌਰਾਨ ਸੀਨੀਅਰ ਆਗੂ ਜੰਗ ਬਹਾਦਰ ਸਿੰਘ ਚੀਮਾ ਨੇ ਪਿੰਡ ਦੇ ਕਈ ਅਸਰ-ਰਸੂਖ਼ ਵਾਲੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਹ ਪ੍ਰਗਟਾਵਾ ਹਲਕਾ ਇੰਚਾ ਰਜ ਸਨੌਰ ਰਣਜੋਧ ਸਿੰਘ ਹਡਾਣਾ ਨੇ ਨਵੇਂ ਸਾਥੀਆਂ ਦਾ ਜਥੇਬੰਦੀ ਵਿਚ ਨਿੱਘਾ ਸਵਾਗਤ ਕਰਦਿਆਂ ਕੀਤਾ। ਲੋਕ ਹੁਣ ਰਵਾਇਤੀ ਆਗੂਆਂ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਵਿਕਾਸ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਸਾਥੀ ਨੂੰ ਸੰਗਠਨ ਅੰਦਰ ਪੂਰਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਜੰਗ ਬਹਾਦਰ ਸਿੰਘ ਚੀਮਾ ਅਤੇ ਹੋਰਨਾਂ ਆਗੂਆਂ ਨੇ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਪੱਖੀ ਸੋਚ ਅਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਹਲਕੇ ਵਿਚ ਨਿਭਾਈਆਂ ਜਾ ਰਹੀਆਂ ਬੇਦਾਗ਼ ਅਤੇ ਅਣਥੱਕ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਅਤੇ ਹਲਕੇ ਦੀ ਤਰੱਕੀ ਲਈ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਦਿਨ-ਰਾਤ ਕੰਮ ਕਰਨਗੇ।
ਪਿਛਲੀ ਖ਼ਬਰ ਡਕਾਲਾ ਅਨਾਜ ਮੰਡੀ ’ਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਣਿਆਂ ਛੱਪੜ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਦੇ ਵੱਖ-ਵੱਖ ਪਿੰਡਾਂ ’ਚ ਕਰਵਾਏ ਸਖੀਆਂ ਮਿਲਣੀ ਪ੍ਰੋਗਰਾਮ ਵਿਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।