28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗਊ ਸੇਵਾ ਸਮਿਤੀ ਦੇ ਧਾਰਮਿਕ ਤੇ ਸਮਾਜਿਕ ਕਾਰਜ ਸ਼ਲਾਘਾਯੋਗ- ਗਰਗ ਬਾਰ ਐਸੋਸੀਏਸ਼ਨ ਦੀ ਨਵ-ਨਿਯੁਕਤ ਟੀਮ ਦਾ ਗਊਸ਼ਾਲਾ ’ਚ ਸਨਮਾਨ

ਅਮਲੋਹ, 27 ਸਤੰਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਦੇ ਨਵਨਿਯੁਕਤ ਪ੍ਰਧਾਨ ਸੁਨੀਲ ਗਰਗ, ਉਪ ਪ੍ਰਧਾਨ ਅਮਰਿੰਦਰ ਗਰਗ, ਖ਼ਜ਼ਾਨਚੀ ਚਰਨਜੀਤ ਸਿੰਘ ਅਰੋੜਾ, ਲਾਇਬਰੇਰੀ ਇੰਚਾਰਜ ਸੁਤੰਤਰਦੀਪ ਸਿੰਘ, ਕਾਰਜਕਾਰੀ ਮੈਂਬਰ ਸ਼ੈਫ਼ੀ ਗੋਇਲ, ਸਾਬਕਾ ਪ੍ਰਧਾਨ ਜਤਿੰਦਰ ਕਰਕਰਾ, ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਤੇ ਐਡਵੋਕੇਟ ਕੇਸ਼ਵ ਗਰਗ ਨੇ ਪੂਜਾ ਦੀ ਰਸਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 28-09-2026
ਅਮਲੋਹ, 27 ਸਤੰਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਦੇ ਨਵਨਿਯੁਕਤ ਪ੍ਰਧਾਨ ਸੁਨੀਲ ਗਰਗ, ਉਪ ਪ੍ਰਧਾਨ ਅਮਰਿੰਦਰ ਗਰਗ, ਖ਼ਜ਼ਾਨਚੀ ਚਰਨਜੀਤ ਸਿੰਘ ਅਰੋੜਾ, ਲਾਇਬਰੇਰੀ ਇੰਚਾਰਜ ਸੁਤੰਤਰਦੀਪ ਸਿੰਘ, ਕਾਰਜਕਾਰੀ ਮੈਂਬਰ ਸ਼ੈਫ਼ੀ ਗੋਇਲ, ਸਾਬਕਾ ਪ੍ਰਧਾਨ ਜਤਿੰਦਰ ਕਰਕਰਾ, ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਤੇ ਐਡਵੋਕੇਟ ਕੇਸ਼ਵ ਗਰਗ ਨੇ ਪੂਜਾ ਦੀ ਰਸਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਗਊ ਸੇਵਾ ਸਮਿਤੀ ਵਲੋਂ ਹਰ ਪੂਰਨਮਾਸ਼ੀ ਤੇ ਮੱਸਿਆ ਮੌਕੇ ਕਰਵਾਈ ਜਾਂਦੀ ਗਊ ਪੂਜਾ ਅਤੇ ਹੋਰ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾ ਇਕ ਸਮਾਗਮ ਦੌਰਾਨ ਬਾਰ ਦੀ ਇਸ ਨਵੀ ਚੁਣੀ ਟੀਮ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਗਊਸ਼ਾਲਾ ਅਤੇ ਸਮਿਤੀ ਵਲੋਂ ਸ਼ੁੱਭਕਾਮਨਾਵਾਂ ਦਿੱਤਿਆਂ ਗਈਆਂ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਨਾਤਨ ਧਰਮ ਵਿਚ ਗਊ ਪੂਜਾ ਸਭ ਤੋਂ ਉੱਤਮ ਪੂਜਾ ਹੈ। ਇਸ ਮੌਕੇ ਪ੍ਰਧਾਨ ਸੁਨੀਲ ਗਰਗ ਵਲੋਂ ਪੂਜਾ ਦੀ ਰਸਮ ਕਰਵਾਈ ਗਈ ਤੇ ਮੰਤਰਾਂ ਦਾ ਉਚਾਰਨ ਪੰਡਿਤ ਰੌਸ਼ਨ ਲਾਲ ਨੇ ਕੀਤਾ। ਇਸ ਮੌਕੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ , ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਆਨੰਦ ਕਿਸੋੋਰ, ਸਮਾਜ ਸੇਵਕ ਮਿੰਟੂ ਅਰੋੜਾ, ਕੇਵਲ ਕ੍ਰਿਸ਼ਨ, ਭੂਸ਼ਣ ਗਰਗ, ਕ੍ਰਿਸ਼ਨਾ ਮੰਦਿਰ ਦੇ ਪ੍ਰਧਾਨ ਦੀਪਕ ਗੋਇਲ, ਸੁਰੇਸ਼ ਕੁਮਾਰ ਲੁਟਾਵਾ, ਪ੍ਰੇਮ ਕੁਮਾਰ ਚਾਵਲਾ, ਸਵਰਨਜੀਤ ਸਿੰਘ ਤੇ ਡਾ. ਮਨਿੰਦਰ ਸਿੰਘ ਮਨੀ ਆਦਿ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ- ਭੁੱਟਾ ਅਗਲੀ ਖ਼ਬਰ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ- ਚੇਅਰਮੈਨ ਅਜੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।