29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਚਨਾਰਥਲ ਕਲਾਂ ’ਚ ਦੁਸਹਿਰੇ ਮੌਕੇ 19 ਤੋਂ 21 ਅਕਤੂਬਰ ਤੱਕ ਕਬੱਡੀ ਟੂਰਨਾਮੈਂਂਟ ਹੋਵੇਗਾ

ਜਖਵਾਲੀ, 28 ਸਤੰਬਰ (ਨਿਰਭੈ ਸਿੰਘ)- ਸਮੂਹ ਗਰਾਮ ਪੰਚਾਇਤ ਅਤੇ ਰਾਮ ਲੀਲਾ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਰਪੰਚ ਰਾਜੂ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਬੈਲ ਗੱਡੀਆਂ ਦੀਆਂ ਦੌੜਾਂ, ਵਾਲੀਬਾਲ, ਟਰਾਲੀ ਬੈਕ, ਲੜਕੀਆਂ ਦੀ ਕਬੱਡੀ ਅਤੇ ਇਕ ਪਿੰਡ ਓਪਨ ਕਬੱਡੀ ਆਦਿ ਖੇਡਾਂ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ ਭਰ ਵਿਚੋਂ ਪ੍ਰਸਿੱਧ ਖਿਡਾਰੀ ਭਾਗ ਲੈਣਗੇ।

ਅਜੀਤ ਡੈਸਕ 29-09-2026
ਜਖਵਾਲੀ, 28 ਸਤੰਬਰ (ਨਿਰਭੈ ਸਿੰਘ)- ਸਮੂਹ ਗਰਾਮ ਪੰਚਾਇਤ ਅਤੇ ਰਾਮ ਲੀਲਾ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਰਪੰਚ ਰਾਜੂ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਬੈਲ ਗੱਡੀਆਂ ਦੀਆਂ ਦੌੜਾਂ, ਵਾਲੀਬਾਲ, ਟਰਾਲੀ ਬੈਕ, ਲੜਕੀਆਂ ਦੀ ਕਬੱਡੀ ਅਤੇ ਇਕ ਪਿੰਡ ਓਪਨ ਕਬੱਡੀ ਆਦਿ ਖੇਡਾਂ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ ਭਰ ਵਿਚੋਂ ਪ੍ਰਸਿੱਧ ਖਿਡਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਪਿੰਡ ਵਿਚ ਰਾਮ ਲੀਲਾ ਸ਼ੁਰੂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਪ੍ਰਧਾਨਗੀ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਕਰਨਗੇ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਮੂਲੀਅਤ ਕਰਕੇ ਇਨਾਮਾਂ ਦੀ ਵੰਡ ਕਰਨਗੇ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਸਿੱਖਿਆ ਵਿਭਾਗ ਨੇ ਸ਼ਹੀਦ ਭਗਤ ਸਿੰਘ ਤੇ ਮਹਾਨ ਗਾਇਕ ਲਤਾ ਮੰਗੇਸ਼ਕਰ ਦੇ ਜੀਵਨ ਸੰਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।