ਸ੍ਰੀ ਲੁਟਰੂ ਮਹਾਂਦੇਵ ਮੰਦਿਰ ਵਿਖੇ ਭਗਵਤੀ ਜਾਗਰਣ 3 ਨੂੰ
ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਮੰਡੀ ਗੋਬਿੰਦਗੜ੍ਹ, ਖੰਨਾ ਤੇ ਸਮਰਾਲਾ ਦੇ ਵਸਨੀਕਾਂ ਅਤੇ ਸ੍ਰੀ ਲੁਟਰੂ ਮਹਾਂ ਦੇਵ ਸੇਵਾ ਸਮਿਤੀ ਵਲੋਂ ਭਗਵਾਨ ਸ਼ਿਵ ਦੇ ਅਪਾਰ ਆਸ਼ੀਰਵਾਦ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਲੁਟਰੂ ਮਹਾਦੇਵ ਮੰਦਿਰ, ਅਰਕੀ, ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾਵੇਗਾ।
ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਮੰਡੀ ਗੋਬਿੰਦਗੜ੍ਹ, ਖੰਨਾ ਤੇ ਸਮਰਾਲਾ ਦੇ ਵਸਨੀਕਾਂ ਅਤੇ ਸ੍ਰੀ ਲੁਟਰੂ ਮਹਾਂ ਦੇਵ ਸੇਵਾ ਸਮਿਤੀ ਵਲੋਂ ਭਗਵਾਨ ਸ਼ਿਵ ਦੇ ਅਪਾਰ ਆਸ਼ੀਰਵਾਦ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਲੁਟਰੂ ਮਹਾਦੇਵ ਮੰਦਿਰ, ਅਰਕੀ, ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਸੁਸ਼ੀਲ ਸ਼ਰਮਾ ਪੱਪੀ ਨੇ ਦੱਸਿਆ ਕਿ 26ਵਾਂ ਜਾਗਰਣ ਦਾ ਆਰੰਭ ਰਾਤ ਸਾਢੇ 8 ਵਜੇ ਹੋਵੇਗਾ। ਇਸ ਮੌਕੇ ਬ੍ਰਹਮਲੀਨ ਸ੍ਰੀ ਸ੍ਰੀ 1008 ਸ਼ਨਮੁਖਾਨੰਦ ਸਰਸਵਤੀ ਮਹਾਰਾਜ ਅਤੇ ਬ੍ਰਹਮਲੀਨ ਪਰਮਹੰਸ ਸ੍ਰੀ ਸ੍ਰੀ 1008 ਭਾਰਤੀ ਮਹਾਰਾਜ ਦੀ ਪਾਵਨ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਨੀਟੂ ਚੰਚਲ, ਕੈਥਲ ਵਾਲੇ ਗੁਣਗਾਨ ਕਰਨਗੇ। ਇਸ ਮੌਕੇ ਰਾਜੂ ਜੁਨੇਜਾ ਨਰਹਰੀ ਵਿਸ਼ਨੂੰ, ਅਜੇ ਗਰਗ, ਹਨੀਸ਼ ਕੌਸ਼ਲ, ਪਰਮਿੰਦਰ ਵਰਮਾ ਤੇ ਚਮਨ ਲਾਲ ਆਦਿ ਹਾਜ਼ਰ ਸਨ।