ਪੈਸਿਆਂ ਦੇ ਲੈਣ-ਦੇਣ ਕਰ ਕੇ ਇਕ ਵਿਅਕਤੀ ਦਾ ਕਤਲ
ਜਖਵਾਲੀ, 2 ਅਕਤੂਬਰ (ਨਿਰਭੈ ਸਿੰਘ)- ਭੇਦਭਰੇ ਹਾਲਾਤਾਂ ਵਿਚ ਗੁੰਮ ਹੋਏ ਪਿੰਡ ਰਿਊਣਾ ਉੱਚਾ ਦੇ ਨੌਜਵਾਨ ਦੀ ਲਾਸ਼ ਸਰਹਿੰਦ-ਨਰਵਾਣਾਂ ਬ੍ਰਾਂਚ ਵਿਚੋਂ ਪਿੰਡ ਪੱਬਰੀ ਨਜ਼ਦੀਕੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੂਲੇਪੁਰ ਦੇ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਿਊਣਾ ਦਾ ਨੌਜਵਾਨ ਸਤਵਿੰਦਰ ਸਿੰਘ ਉਰਫ਼ ਸੱਤੀ, ਜੋ ਕਿ ਪਿਛਲੇ ਦਿਨਾਂ ਤੋਂ ਭੇਦਭਰੇ ਹਲਾਤਾਂ ਵਿਚ ਗੁੰਮ ਹੋ ਗਿਆ ਸੀ, ਤਾਂ ਦੇਖ-ਭਾਲ ਦੌਰਾਨ ਉਸ ਨੌਜਵਾਨ ਦੀ ਲਾਸ਼ ਪੁਲਿਸ ਨੇ ਨਹਿਰ ਵਿਚੋਂ ਬਰਾਮਦ ਕਰ ਲਈ ਹੈ।
ਜਖਵਾਲੀ, 2 ਅਕਤੂਬਰ (ਨਿਰਭੈ ਸਿੰਘ)- ਭੇਦਭਰੇ ਹਾਲਾਤਾਂ ਵਿਚ ਗੁੰਮ ਹੋਏ ਪਿੰਡ ਰਿਊਣਾ ਉੱਚਾ ਦੇ ਨੌਜਵਾਨ ਦੀ ਲਾਸ਼ ਸਰਹਿੰਦ-ਨਰਵਾਣਾਂ ਬ੍ਰਾਂਚ ਵਿਚੋਂ ਪਿੰਡ ਪੱਬਰੀ ਨਜ਼ਦੀਕੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੂਲੇਪੁਰ ਦੇ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਿਊਣਾ ਦਾ ਨੌਜਵਾਨ ਸਤਵਿੰਦਰ ਸਿੰਘ ਉਰਫ਼ ਸੱਤੀ, ਜੋ ਕਿ ਪਿਛਲੇ ਦਿਨਾਂ ਤੋਂ ਭੇਦਭਰੇ ਹਲਾਤਾਂ ਵਿਚ ਗੁੰਮ ਹੋ ਗਿਆ ਸੀ, ਤਾਂ ਦੇਖ-ਭਾਲ ਦੌਰਾਨ ਉਸ ਨੌਜਵਾਨ ਦੀ ਲਾਸ਼ ਪੁਲਿਸ ਨੇ ਨਹਿਰ ਵਿਚੋਂ ਬਰਾਮਦ ਕਰ ਲਈ ਹੈ। ਸਬ ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਸਿੰਘ ਮਨੀ ਵਾਸੀ ਪਿੰਡ ਰਿਊਣਾ ਉੱਚਾ ਨੇ ਉਕਤ ਨੌਜਵਾਨ ਨੂੰ ਆਪਣੀ ਸਕੂਟਰੀ ਉੱਪਰ ਬਿਠਾ ਕੇ ਪਿੰਡ ਰਿਊਣਾ ਨਜ਼ਦੀਕੋਂ ਲੰਘਦੀ ਨਹਿਰ ਤੇ ਲਿਜਾ ਕੇ ਮਾਰਨ ਦੀ ਨੀਅਤ ਨਾਲ ਉਸ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਨੌਜਵਾਨ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਦੋਨੋਂ ਵਿਅਕਤੀਆਂ ਦਾ ਪੈਸਿਆਂ ਦਾ ਲੈਣ-ਦੇਣ ਹੋਣ ਕਰਕੇ ਇਹ ਮਾਮਲਾ ਕਤਲ ਤੱਕ ਪਹੁੰਚ ਗਿਆ। ਪੁਲਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ ਅਤੇ ਐਨ. ਡੀ. ਪੀ. ਐਸ. ਐਕਟ ਅਧੀਨ ਦੋ ਮੁਕੱਦਮੇ ਦਰਜ ਹਨ। ਪੁਲਿਸ ਨੂੰ ਅਦਾਲਤ ਪਾਸੋਂ ਮੁਲਜ਼ਮ ਮਨਪ੍ਰੀਤ ਸਿੰਘ ਦਾ ਇਕ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ।