04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਧਨ, ਉਨ੍ਹਾਂ ਦੀ ਦੇਖਭਾਲ ਸੇਵਾ ਸਤਿਕਾਰ ਦੇਣਾ ਸਾਡਾ ਨੈਤਿਕ ਫ਼ਰਜ਼-ਹੈਪੀ

ਬਸੀ ਪਠਾਣਾਂ, 3 ਅਕਤੂਬਰ (ਐਚ. ਐਸ.

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਬਸੀ ਪਠਾਣਾਂ ਬਿਰਧ ਆਸ਼ਰਮ ਵਿਚ ਕਰਵਾਏ ਪ੍ਰੋਗਰਾਮ ਵਿਚ ਸ਼ਾਮਿਲ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੇ ਹੋਰ ਸ਼ਖ਼ਸੀਅਤਾਂ। ਅਜੀਤ ਤਸਵੀਰ 04-10-2026
ਬਸੀ ਪਠਾਣਾਂ, 3 ਅਕਤੂਬਰ (ਐਚ.ਐਸ.ਗੌਤਮ, ਰਾਜਿੰਦਰ ਸ਼ਰਮਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਅਫ਼ਸਰ ਜੋਬਨਜੀਤ ਕੌਰ ਚੀਮਾ ਤੇ ਐਸ.ਡੀ.ਐਮ ਦੀਪ ਜੋਤ ਕੌਰ ਦੀ ਅਗਵਾਈ ਵਿਚ ਬਿਰਧ ਆਸ਼ਰਮ ਬਸੀ ਪਠਾਣਾਂ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਰੁਪਿੰਦਰ ਹੈਪੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰ ਪਰਿਵਾਰ ਦਾ ਮੈਂਬਰ ਆਪਣੇ ਬਜ਼ੁਰਗਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਣ ਦੇਵੇ, ਸਗੋਂ ਆਪਣਾ ਸਮਾਂ ਪਿਆਰ ਸਤਿਕਾਰ ਅਤੇ ਸਾਥ ਵੀ ਦੇਣ ਕਿਉਂਕਿ ਇਹ ਮਾਪਿਆਂ ਦਾ ਸਾਇਆ ਇਕ ਵਾਰ ਸਿਰ ਤੋਂ ਉੱਠ ਜਾਵੇ, ਮੁੜ ਵਾਪਸ ਨਹੀਂ ਆਉਂਦਾ। ਇਸ ਮੌਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾਂ ਦੇ ਪ੍ਰਧਾਨ ਐਮ.ਐਲ.ਵਰਮਾ ਨੇ ਪ੍ਰਸ਼ਾਸਨ ਵਲੋਂ ਬਣਾਇਆ ਸੀਨੀਅਰ ਸਿਟੀਜ਼ਨ ਹੋਮ ਬਜ਼ੁਰਗਾਂ ਨੂੰ ਸੌਂਪਣ ਦੀ ਅਪੀਲ ਕੀਤੀ ਤਾਂ ਜੋ ਬਜ਼ੁਰਗ ਉੱਥੇ ਆਪਣੀਆਂ ਗਤੀਵਿਧੀਆਂ ਕਰ ਸਕਣ। ਇਸ ਮੌਕੇ ’ਤੇ ਰੂਪ ਪ੍ਰੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਬਜ਼ੁਰਗਾਂ ਨੂੰ ਤੰਦਰੁਸਤ ਰਹਿਣ ਦੇ ਯੋਗ ਆਸਣ ਦੇ ਗੁਰ ਵੀ ਦੱਸੇ। ਇੰਡਸ ਹਸਪਤਾਲ ਤੇ ਸਿਵਲ ਹਸਪਤਾਲ ਫ਼ਤਹਿਗੜ੍ਹ ਦੇ ਡਾਕਟਰਾਂ ਵਲੋਂ ਬਜ਼ੁਰਗਾਂ ਨੂੰ ਖਾਣ-ਪੀਣ ਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। ਅੰਤ ਵਿਚ ਐਸ.ਡੀ.ਐਮ ਦੀਪਜੋਤ ਕੌਰ, ਸਮਾਜਿਕ ਸੁਰੱਖਿਆ ਅਫ਼ਸਰ ਜੋਬਨਜੀਤ ਕੌਰ ਚੀਮਾ ਅਤੇ ਬ੍ਰਿਧ ਆਸ਼ਰਮ ਮੁਖੀ ਸੁਨੀਲ ਰੈਨਾ ਨੇ ਆਏ ਬਜ਼ੁਰਗਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ, ਜੈ ਕ੍ਰਿਸ਼ਨ ਕਸ਼ਯਪ, ਆਰ.ਐਨ ਸ਼ਰਮਾ, ਕੇ.ਕੇ.ਵਰਮਾ, ਮਿਹਰ ਸਿੰਘ, ਬਲਦੇਵ ਕ੍ਰਿਸ਼ਨ, ਨੀਰਜ ਮਲਹੋਤਰਾ, ਰਮੇਸ਼ ਮਲਹੋਤਰਾ, ਮਨਧੀਰ ਮੋਹਨ, ਪ੍ਰਸ਼ੋਤਮ ਬਾਂਸਲ, ਹਰਨੇਕ ਸਿੰਘ, ਅਨਿਲ ਅੱਤਰੀ, ਹਰਜਿੰਦਰ ਚੱਢਾ, ਪ੍ਰੋਫੈਸਰ ਅਸ਼ੋਕ ਸੂਦ, ਪ੍ਰੋਫੈਸਰ ਸਾਧੂ ਸਿੰਘ, ਦਵਿੰਦਰ ਵਰਮਾ, ਤਰਸੇਮ ਖੁਲਰ, ਕੁਲਦੀਪ ਸ਼ਰਮਾ, ਅਮਰਜੀਤ ਭਾਰਦਵਾਜ, ਕੁੱਲਭੂਸ਼ਣ ਬਾਲੀ, ਸਤਪਾਲ ਪੁਰੀ, ਓਮ ਪ੍ਰਕਾਸ਼ ਤਾਂਗੜੀ, ਪਵਨ ਕੁਮਾਰ, ਭਰਪੂਰ ਸਿੰਘ, ਸਤਪਾਲ ਸ਼ਰਮਾ, ਗੁਰਮੇਲ ਸਿੰਘ, ਵਿਸ਼ਾਲ ਗੁਪਤਾ, ਪ੍ਰਦੀਪ ਮਲਹੋਤਰਾ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਤਿਉਹਾਰਾਂ ਦੇ ਦਿਨਾਂ ’ਚ ਮਿਲਾਵਟਖੋਰਾਂ ਦੇ ਘਰੀਂ ਜਗਦੇ ਨੇ ਦੀਵੇ ਆਮ ਲੋਕਾਂ ਦੇ ਘਰਾਂ ’ਚ ਛਾ ਜਾਂਦੈ ਹਨੇਰਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਚੈੱਸ ਟੂਰਨਾਮੈਂਟ ਵਿਚ ਨਾਮਣਾ ਖੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।