07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਿੰਡ ਖਹਿਰਾ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ ਦਾ ਹੋਇਆ ਐਲਾਨ

ਬੀਜਾ, 6 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਮਹਾਨ ਕਬੱਡੀ ਖਿਡਾਰੀਆਂ ਵੱਜੋਂ ਮਸ਼ਹੂਰ ਰਹੇ ਪਿੰਡ ਖਹਿਰਾ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਸਪੋਰਟਸ ਕਲੱਬ ਪਿੰਡ ਖਹਿਰਾ ਦੇ ਪ੍ਰਧਾਨ ਸਰਦਾਰ ਤਪਿੰਦਰ ਸਿੰਘ ਬਾਬੂ ਅਤੇ ਚੈਅਰਮੈਨ ਸਰਦਾਰ ਰਜਿੰਦਰ ਸਿੰਘ ਰਾਜੂ ਯੂ.

ਪ੍ਰਬੰਧਕਾਂ ਨੇ ਖੇਡ ਮੇਲੇ ਦੀ ਰੂਪ ਰੇਖਾ ਵਾਲਾ ਸਟਿੱਕਰ ਕੀਤਾ ਜਾਰੀ 07-10-2026
ਬੀਜਾ, 6 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਮਹਾਨ ਕਬੱਡੀ ਖਿਡਾਰੀਆਂ ਵੱਜੋਂ ਮਸ਼ਹੂਰ ਰਹੇ ਪਿੰਡ ਖਹਿਰਾ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਸਪੋਰਟਸ ਕਲੱਬ ਪਿੰਡ ਖਹਿਰਾ ਦੇ ਪ੍ਰਧਾਨ ਸਰਦਾਰ ਤਪਿੰਦਰ ਸਿੰਘ ਬਾਬੂ ਅਤੇ ਚੈਅਰਮੈਨ ਸਰਦਾਰ ਰਜਿੰਦਰ ਸਿੰਘ ਰਾਜੂ ਯੂ. ਐਸ. ਏ ਨੇ ਖੇਡ ਮੇਲੇ ਦਾ ਸਟਿੱਕਰ ਜਾਰੀ ਕਰਦਿਆਂ ਹੋਇਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਕਲੱਬ, ਐਨ. ਆਰ. ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 16,17 ਅਤੇ 18 ਨਵੰਬਰ ਨੂੰ ਪਿੰਡ ਖਹਿਰਾ ਦੇ ਗਰਾਊਂਡ ’ਚ ਸਵਰਗਵਾਸੀ ਮੱਘਰ ਸਿੰਘ ਅਤੇ ਸਵਰਗਵਾਸੀ ਅਮਰਜੀਤ ਸਿੰਘ ਕਾਕਾ ਦੀ ਯਾਦ ਨੂੰ ਸਮਰਪਿਤ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਕਬੱਡੀ 28, 32, 37, 42, 47, 52, 60, 70 ਕਿਲੋ ਅਤੇ ਇੱਕ ਪਿੰਡ ਓਪਨ ਕਬੱਡੀ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ। ਇੱਕ ਪਿੰਡ ਓਪਨ ’ਚ ਪਹਿਲਾ ਇਨਾਮ ਇੱਕ ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿਕਬੱਡੀ ਕਲੱਬ ਦੇ ਬੈਸਟ ਰੇਡਰ ਤੇ ਬੇਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਇਸ ਮੌਕੇ ਵਾਲੀਵਾਲ ਅਤੇ ਤਾਸ਼ ਸੀਪ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਕੁਲਵੀਰ ਸਿੰਘ ਗੋਲਾ, ਤਜਿੰਦਰ ਸਿੰਘ ਨੰਦ ਸਾਬਕਾ ਸਰਪੰਚ, ਪਵਿੱਤਰ ਸਿੰਘ, ਚਰਨ ਸਿੰਘ, ਰਾਜੂ ਕਨੇਡਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
ਪਿਛਲੀ ਖ਼ਬਰ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੀ ਵਚਨਬੱਧ- ਡੇਰਾ, ਜੱਲ੍ਹਾ ਹਲਕਾ ਫ਼ਤਹਿਗੜ੍ਹ ਸਾਹਿਬ... ਅਗਲੀ ਖ਼ਬਰ ਸੂਬੇ ਦੀਆਂ ਮੰਡੀਆਂ ਅੰਦਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦ ਕਰ ਕੇ 24 ਘੰਟੇ ਅੰਦਰ ਅਦਾਇਗੀ ਕੀਤੀ ਜਾਵੇਗੀ- ਲਾਲ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।