09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅਲਾਦਾਦਪੁਰ ਤੇ ਭਰਪੂਰਗੜ੍ਹ ਨੂੰ ਗ੍ਰਾਂਟਾਂ ਜਾਰੀ ਕੀਤੀਆਂ

ਅਮਲੋਹ, 8 ਅਕਤੂਬਰ (ਕੇਵਲ ਸਿੰਘ)- ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਯਤਨਾਂ ਸਦਕਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਆਪਣੇ ਐਮ.

ਅਜੀਤ ਡੈਸਕ 09-10-2026
ਅਮਲੋਹ, 8 ਅਕਤੂਬਰ (ਕੇਵਲ ਸਿੰਘ)- ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਯਤਨਾਂ ਸਦਕਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਆਪਣੇ ਐਮ. ਪੀ. ਲੈਡ ਫ਼ੰਡ ਵਿਚੋਂ ਹਲਕਾ ਅਮਲੋਹ ਦੇ ਪਿੰਡ ਅਲਾਦਾਦਪੁਰ ਅਤੇ ਭਰਪੂਰਗੜ੍ਹ ਲਈ ਵਿਕਾਸ ਕਾਰਜਾਂ ਵਾਸਤੇ 7 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਤਹਿਤ ਪਿੰਡ ਅਲਾਦਾਦਪੁਰ ਵਿਖੇ ਕਮਿਊਨਿਟੀ ਹਾਲ ਦੀ ਉਸਾਰੀ ਲਈ 5 ਲੱਖ ਰੁਪਏ ਅਤੇ ਪਿੰਡ ਭਰਪੂਰਗੜ੍ਹ ਵਿਖੇ ਵਾਟਰ ਟੈਂਕ ਲਈ 2 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਮੌਕੇ ਡਾ. ਅਮਰ ਸਿੰਘ ਅਤੇ ਕਾਕਾ ਰਣਦੀਪ ਸਿੰਘ ਨਾਭਾ ਨੇ ਪਿੰਡ ਵਾਸੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ, ਜਿਸ ਉਪਰੰਤ ਪਿੰਡਾਂ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਰਚੰਦ ਸਮਸ਼ਪੁਰ, ਗੁਰਪ੍ਰੀਤ ਗਰੇਵਾਲ, ਬਲਵੀਰ ਸਿੰਘ ਮਿੰਟੂ, ਪੰਚ ਜਗਜੀਤ ਸ਼ੇਰਗੜ੍ਹ, ਨਿਰਮਲ ਸਿੰਘ ਲੱਲੋਂ, ਪੰਚ ਗੁਰਪ੍ਰੀਤ ਅਲਾਦਾਦਪੁਰ, ਸੂਬੇਦਾਰ ਕੇਵਲ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਪੰਮੀ ਜਿੰਦਲ, ਸ਼ਿਵ ਕੁਮਾਰ ਗਰਗ, ਰਾਕੇਸ਼ ਕੁਮਾਰ ਗੋਗੀ, ਸ਼ਸ਼ੀ ਸ਼ਰਮਾ, ਬਿੱਕਰ ਸਿੰਘ ਦੀਵਾ, ਗੁਰਮੁੱਖ ਨਰਾਇਣਗੜ੍ਹ, ਗੁਰਚਰਨ ਤੰਦਾਂ ਬੱਧਾ, ਕਮਲ ਲਾਡਪੁਰ, ਸੁੱਖਾ ਖੁੰਮਣਾ, ਲਵਪ੍ਰੀਤ ਕਾਹਨਪੁਰਾ ਤੇ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਸਿੱਖ ਲੀਡਰਸ਼ਿਪ ਨਿੱਜੀ ਸਵਾਰਥ ਛੱਡ ਕੇ ਪੰਜਾਬ ’ਚ ਖ਼ਾਲਸਾਈ ਸਰਕਾਰ ਲਈ ਏਕਤਾ ਕਾਇਮ ਕਰੇ- ਟਿਵਾਣਾ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀ ਜਿਣਸ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ- ਚੇਅਰਮੈਨ ਲਿਬੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।