ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਦੇ ਆਧਾਰ ’ਤੇ ਜ਼ਿਲ੍ਹੇ ਦੀਆਂ ਅੰਤਿਮ ਫ਼ੋਟੋ ਵੋਟਰ ਸੂਚੀਆਂ ਜਾਰੀ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਦੇ ਆਧਾਰ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿਚ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕਰਵਾਈ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.
ਡ
ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫ਼ੋਟੋ ਵੋਟਰ ਸੂਚੀਆਂ ਅਤੇ ਬਿਨਾਂ ਫ਼ੋਟੋ ਵਾਲੀਆਂ ਵੋਟਰ ਸੂਚੀਆਂ ਦਾ ਡਾਟਾ ਸੌਂਪਦੇ ਹੋਏ। ਅਜੀਤ ਤਸਵੀਰ
13-10-2026
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਦੇ ਆਧਾਰ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿਚ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕਰਵਾਈ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫ਼ੋਟੋ ਵੋਟਰ ਸੂਚੀਆਂ ਅਤੇ ਬਿਨਾਂ ਫ਼ੋਟੋ ਵਾਲੀਆਂ ਵੋਟਰ ਸੂਚੀਆਂ ਦਾ ਡਾਟਾ ਸੌਂਪਣ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਫ਼ੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਉਪਰੰਤ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਕੁੱਲ 573 ਪੋਲਿੰਗ ਸਟੇਸ਼ਨਾਂ ਵਿਚ ਕੁੱਲ 4 ਲੱਖ 36 ਹਜ਼ਾਰ 501 ਵੋਟਰ ਹਨ, ਜਿਨ੍ਹਾਂ ਵਿਚ 2 ਲੱਖ 26 ਹਜ਼ਾਰ 26 ਮਰਦ ਅਤੇ 2 ਲੱਖ 10 ਹਜ਼ਾਰ 463 ਔਰਤਾਂ ਅਤੇ 12 ਥਰਡ ਜੈਂਡਰ ਦੀਆਂ ਵੋਟਾਂ ਵੀ ਸ਼ਾਮਿਲ ਹਨ । ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ 18 ਸਾਲ ਦੀ ਹੋ ਜਾਂਦੀ ਹੈ, ਉਹ ਵਿਅਕਤੀ ਵੋਟ ਬਣਵਾ ਸਕਦਾ ਹੈ। ਵੋਟਰ ਸੂਚੀ ਦੀ ਸੁਧਾਈ ਦੌਰਾਨ ਵੋਟਰ ਸੂਚੀ ਵਿਚ ਨਵੀ ਰਜਿਸਟ੍ਰਰੇਸ਼ਨ ਲਈ ਫਾਰਮ ਨੰ. 6 ਅਤੇ ਵੋਟਰ ਸੂਚੀ ਸ਼ਾਮਲ ਹੋਣ ਲਈ ਇਕ ਪ੍ਰਵਾਸੀ ਭਾਰਤੀ ਵੋਟਰ (ਐਨ. ਆਰ. ਆਈ.) ਲਈ ਫਾਰਮ ਨੰ. 6-ਏ ਭਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਹਲਕੇ ਦੀ ਵੋਟਰ ਸੂਚੀ ਵਿਚ ਦਰਜ ਨਾਮਾਂ ’ਤੇ ਇਤਰਾਜ਼ ਹੈ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ.:7 ਅਤੇ ਵੋਟਰ ਸੂਚੀ ਵਿਚ ਦਰਜ ਵੇਰਵਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਸੋਧ, ਇੱਕ ਹਲਕੇ ਤੋਂ ਦੂਜੇ ਹਲਕੇ ਵਿਚ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿਚ ਦਰਜ ਪਤਾ ਬਦਲਣ, ਮੌਜੂਦਾ ਹਲਕੇ ਅੰਦਰ ਰਿਹਾਇਸ਼ ਬਦਲਣ ਕਰਕੇ ਵੋਟਰ ਸੂਚੀ ਵਿਚ ਦਰਜ ਪਤਾ ਬਦਲਣ ਲਈ ਫਾਰਮ ਨੰ.8 ਸਬੰਧਿਤ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰਰੇਟ ਦੇ ਦਫ਼ਤਰ ਜਾਂ ਬੂਥ ਲੈਵਲ ਅਫ਼ਸਰ ਕੋਲ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੂਥ ਲੈਵਲ ਏਜੰਟਾਂ ਨੂੰ ਫ਼ੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਸਬੰਧੀ ਬਾਰੇ ਜਾਣੂ ਕਰਵਾਇਆ ਜਾਵੇ ਅਤੇ 18-19 ਸਾਲ ਦੀ ਉਮਰ ਵਾਲੇ ਯੋਗ ਵਿਅਕਤੀਆਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਉਣ ਲਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਈ ਵੀ ਸਵਾਲ ਜਾ ਜਾਣਕਾਰੀ ਲੈਣ ਲਈ ਟੋਲ ਫ਼ਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ‘ਆਪ’ ਤੋਂ ਸੰਦੀਪ ਸਿੰਘ, ਭਾਜਪਾ ਤੋਂ ਹਰੀਸ਼ ਅਗਰਵਾਲ, ਸ਼੍ਰੋਮਣੀ ਅਕਾਲੀ ਦਲ ਮਨਜੀਤ ਸਿੰਘ, ਸੀ. ਪੀ. ਆਈ., ਮਾਰਕਸਵਾਦੀ ਵਿਨੋਦ ਕੁਮਾਰ, ਬਸਪਾ ਤੋਂ ਨਾਹਰ ਸਿੰਘ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਨਿਰਮਲਾ ਰਾਣੀ ਵੀ ਹਾਜ਼ਰ ਸਨ।