17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਾਨੂੰ ਸ੍ਰੀ ਰਾਮ ਜੀ ਦੇ ਜੀਵਨ ਤੋਂ ਚੰਗਾ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ- ਡਾ. ਜਸਵੰਤ ਸਿੰਘ

ਬਸੀ ਪਠਾਣਾਂ, 16 ਅਕਤੂਬਰ (ਰਾਜਿੰਦਰ ਸ਼ਰਮਾ,ਐਚ. ਐਸ.

ਅਜੀਤ ਡੈਸਕ 17-10-2026
ਬਸੀ ਪਠਾਣਾਂ, 16 ਅਕਤੂਬਰ (ਰਾਜਿੰਦਰ ਸ਼ਰਮਾ,ਐਚ.ਐਸ.ਗੌਤਮ)- ਸ੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਬਸੀ ਪਠਾਣਾਂ ਵਲੋਂ ਸਿਟੀ ਮੈਦਾਨ ’ਚ ਚੱਲ ਰਹੀ ਰਾਮ-ਲੀਲ੍ਹਾ ਦੇ ਉਦਘਾਟਨ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਸੀਨੀਅਰ ਕਾਂਗਰਸੀ ਆਗੂ ਸੇਵਾਮੁਕਤ ਐਸ. ਐਮ. ਓ. ਡਾ. ਜਸਵੰਤ ਸਿੰਘ ਨੇ ਜੋਤੀ ਪ੍ਰਚੰਡ ਕਰਕੇ ਕੀਤਾ। ਇਸ ਮੌਕੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਰਾਜਿੰਦਰ ਰਾਜ ਗਾਜ਼ੀਆਬਾਦ, ਦਲਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਤੇ ਕ੍ਰਿਸ਼ਨ ਮੁਰਾਰੀ ਵਾਲੀਆ ਅੰਬਾਲਾ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ। ਇਸ ਮੌਕੇ ਡਾ. ਜਸਵੰਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਮ-ਲੀਲ੍ਹਾ ਦੇਖਣ ਨਾਲ ਸਾਨੂੰ ਸ੍ਰੀ ਰਾਮ ਜੀ ਦੇ ਜੀਵਨ ਤੋਂ ਚੰਗਾ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਸਾਨੂੰ ਨੇਕੀ ਦੇ ਮਾਰਗ ’ਤੇ ਚੱਲਣ, ਮਨੁੱਖਤਾ ਦੀ ਭਲਾਈ ਕਰਨ ਤੇ ਆਪਸੀ ਪਿਆਰ ਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਸਾਰੇ ਤਿਉਹਾਰ ਆਪਸੀ ਪਿਆਰ, ਭਾਈਚਾਰੇ ਅਤੇ ਮਿਲਵਰਤਨ ਨਾਲ ਮਨਾਉਣੇ ਚਾਹੀਦੇ ਹਨ। ਕਲੱਬ ਪ੍ਰਧਾਨ ਕੇਸ਼ਵ ਕਪਿਲਾ ਅਤੇ ਸਮੂਹ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਡਾ. ਜਸਵੰਤ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚੇਅਰਮੈਨ ਅਨਿਲ ਲੁਬਾਣਾ, ਰਮੇਸ਼ ਕੁਮਾਰ, ਸਤੀਸ਼ ਮੜਕਨ, ਅਕੁਸ਼ ਖੱਤਰੀ, ਜਤਿੰਦਰ ਸਿੰਘ ਲਵਲੀ, ਨੀਰਜ ਕੌੜਾ, ਸਰਪ੍ਰਸਤ ਰਮੇਸ਼ ਗੁਪਤਾ, ਪੰਡਿਤ ਵਿਨੋਦ ਮਿਸ਼ਰਾ, ਵਿਨੈ ਸ਼ਾਸਤਰੀ, ਸੁਰਿੰਦਰ ਮਲਹੋਤਰਾ, ਅਮਿਤ ਵਰਮਾ, ਬਬੀਸ਼ ਸ਼ਾਹੀ, ਸ਼ਿਆਮ ਸੁੰਦਰ ਜਰਗਰ, ਕਮਲ ਨੈਨ, ਦਮਨ ਜਿੰਦਲ, ਸੁਨੀਲ ਲੁਬਾਣਾ,ਅਸ਼ੋਕ ਬੈਕਟਰ, ਰਵੀਨ ਮੋਦਗਿਲ, ਰਵੀ ਲੁਬਾਣਾ, ਰਾਘਵ ਮਲਹੋਤਰਾ, ਨੀਰਜ ਕਪਿਲਾ, ਵਿਨੋਦ ਕਪਿਲਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਤੇ ਵਿਗੜੀ ਕਾਨੂੰਨ ਵਿਵਸਥਾ ਖ਼ਿਲਾਫ਼ ਕੈਂਡਲ ਮਾਰਚ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਲੋਕ - ਕਾਕਾ ਰਣਦੀਪ ਸਿੰਘ ਨਾਭਾ ਅਗਲੀ ਖ਼ਬਰ ‘ਆਪ’ ਦੀ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਸਾਬਤ ਹੋਈ- ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।