18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਟਿਆਲਾ ਨਗਰ ਨਿਗਮ ਦੇ ਵਾਰਡ ਨੰ. 15 ਤੇ 58 ਦੀ ਵੀ ਦੁਬਾਰਾ ਹੋਵੇਗੀ ਚੋਣ

ਪਟਿਆਲਾ, 17 ਅਕਤੂਬਰ (ਅ. ਸ.

ਅਜੀਤ ਡੈਸਕ 18-10-2026
ਪਟਿਆਲਾ, 17 ਅਕਤੂਬਰ (ਅ.ਸ. ਆਹਲੂਵਾਲੀਆ)- ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ ਹੁਣ 30 ਵਾਰਡਾਂ ਦੀ ਚੋਣ ਕਰਵਾਈ ਜਾਵੇਗੀ, ਇਹ ਹੁਕਮ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਤੇ ਗਏ। ਲੰਘੇ ਦਿਨੀਂ ਇਹ ਹੁਕਮ 28 ਵਾਰਡਾਂ ਵਿਚ ਚੋਣ ਕਰਵਾਉਣ ਸੰਬੰਧੀ ਦਿੱਤੇ ਗਏ ਸਨ। ਅੱਜ ਦੋ ਹੋਰ ਵਾਰਡਾਂ 15 ਤੇ 58 ਵਿਚ ਵੀ ਦੁਬਾਰਾ ਚੋਣ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ। ਦੱਸਣਯੋਗ ਹੈ ਕਿ ਵਾਰਡ ਨੰ. 58 ਵਿਚ ‘ਆਪ’ ਦੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਅਤੇ ਵਾਰਡ ਨੰ. 15 ਵਿਚ ਕੌਂਸਲਰ ਤਜਿੰਦਰ ਕੌਰ ਹਨ। ਇੱਥੇ ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਹੋਈਆਂ ਚੋਣਾਂ ਵਿਚ ਵਿਰੋਧੀ ਧਿਰਾਂ ਵਲੋਂ ਹੁਕਮਰਾਨ ਧਿਰ ਖ਼ਿਲਾਫ਼ ਚੋਣਾਂ ਦੌਰਾਨ ਵੋਟਾਂ ਨਾ ਪਾਉਣ ਦੇਣਾ ਅਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਕਾਗਜ਼ ਹੀ ਨਾ ਭਰਨ ਦੇਣਾ ਵਰਗੇ ਇਲਜਾਮ ਲਗਾਏ ਸਨ ਜਿਸ ਤੋਂ ਬਾਅਦ ਫੈਸਲਾ ਆਇਆ ਹੈ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ ਸਿਰਫ਼ ਦਿਖਾਵਾ, ਪੰਜਾਬ ’ਚ ਕਾਨੂੰਨ ਵਿਵਸਥਾ ਵਿਗੜੀ-ਰਣਦੀਪ ਸਿੰਘ ਨਾਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।