18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਸ਼ਿਆਂ ਵਿਰੁੱਧ ਡਟਣਾ ਹਰ ਇਨਸਾਨ ਦਾ ਇਖ਼ਲਾਕੀ ਫ਼ਰਜ਼-ਬਿੱਟੂ ਖੰਨੇਵਾਲਾ

ਅਮਲੋਹ, 17 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਨਸ਼ਾ ਇਕ ਅਜਿਹਾ ਕੋਹੜ ਹੈ, ਜਿਸ ਦਾ ਸੰਤਾਪ ਸਿਰਫ਼ ਨਸ਼ਾ ਕਰਨ ਵਾਲਿਆਂ ਦੇ ਪਰਿਵਾਰ ਹੀ ਨਹੀਂ ਹੰਢਾ ਰਹੇ, ਸਗੋਂ ਸਮੁੱਚਾ ਸਮਾਜ ਇਸ ਦੀ ਮਾਰ ਝੱਲ ਰਿਹਾ ਹੈ, ਇਹ ਵਿਚਾਰ ਉੱਘੇ ਪੰਜਾਬੀ ਗਾਇਕ ਬਿੱਟੂ ਖੰਨੇਵਾਲਾ ਨੇ ਅੱਜ ਸਥਾਨਕ ਅਨਾਜ ਮੰਡੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਪੂਰੀ ਕਰਨ ਲਈ ਨਸ਼ੇੜੀ ਕਈ ਵਾਰ ਅਜਿਹੇ ਜਾਇਜ਼-ਨਾਜਾਇਜ਼ ਤਰੀਕੇ ਅਪਣਾਉਂਦੇ ਹਨ, ਜੋ ਇਕ ਸਭਿਅਕ ਸਮਾਜ ਦੇ ਮੱਥੇ ’ਤੇ ਕਲੰਕ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿੱਟੂ ਖੰਨੇਵਾਲਾ। ਤਸਵੀਰ: ਗਿੱਲ 18-10-2026
ਅਮਲੋਹ, 17 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਨਸ਼ਾ ਇਕ ਅਜਿਹਾ ਕੋਹੜ ਹੈ, ਜਿਸ ਦਾ ਸੰਤਾਪ ਸਿਰਫ਼ ਨਸ਼ਾ ਕਰਨ ਵਾਲਿਆਂ ਦੇ ਪਰਿਵਾਰ ਹੀ ਨਹੀਂ ਹੰਢਾ ਰਹੇ, ਸਗੋਂ ਸਮੁੱਚਾ ਸਮਾਜ ਇਸ ਦੀ ਮਾਰ ਝੱਲ ਰਿਹਾ ਹੈ, ਇਹ ਵਿਚਾਰ ਉੱਘੇ ਪੰਜਾਬੀ ਗਾਇਕ ਬਿੱਟੂ ਖੰਨੇਵਾਲਾ ਨੇ ਅੱਜ ਸਥਾਨਕ ਅਨਾਜ ਮੰਡੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਪੂਰੀ ਕਰਨ ਲਈ ਨਸ਼ੇੜੀ ਕਈ ਵਾਰ ਅਜਿਹੇ ਜਾਇਜ਼-ਨਾਜਾਇਜ਼ ਤਰੀਕੇ ਅਪਣਾਉਂਦੇ ਹਨ, ਜੋ ਇਕ ਸਭਿਅਕ ਸਮਾਜ ਦੇ ਮੱਥੇ ’ਤੇ ਕਲੰਕ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਸਰਕਾਰੀ ਤੰਤਰ ਦੀ ਜ਼ਿੰਮੇਵਾਰੀ ਅਹਿਮ ਹੁੰਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਨਸ਼ਿਆਂ ਦੀ ਤਸਕਰੀ ਤੋਂ ਪੈਸਾ ਕਮਾ ਕੇ ਆਪਣੇ ਬੱਚਿਆਂ ਲਈ ਹਰ ਖ਼ੁਸ਼ੀ ਦਾ ਪ੍ਰਬੰਧ ਕਰਨ ਦੀ ਸੋਚ ਰੱਖਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕਿਸੇ ਦੂਜੇ ਦੇ ਘਰ ਨੂੰ ਅੱਗ ਲੱਗਦੀ ਹੈ ਤਾਂ ਉਸ ਦਾ ਸੇਕ ਉਨ੍ਹਾਂ ਦੇ ਆਪਣੇ ਘਰਾਂ ਤੱਕ ਵੀ ਪਹੁੰਚ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਬਿੱਟੂ ਖੰਨੇਵਾਲੇ ਨੇ ਕਿਹਾ ਕਿ ਸਮਾਜ ਵਿਚ ਤੇਜ਼ੀ ਨਾਲ ਜੜ੍ਹਾਂ ਫੈਲਾ ਰਹੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਅਜੇ ਵੀ ਸਮਾਂ ਹੈ। ਇਸ ਲਈ ਹਰੇਕ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਡਰ-ਭੈਅ ਦੇ ਨਸ਼ਾ ਤਸਕਰੀ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਲੋਕਾਂ ਵਿਰੁੱਧ ਡਟ ਕੇ ਖੜਨ ਅਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਰਾਮਾਇਣ ਦੀਆਂ ਸਿੱਖਿਆਵਾਂ ਨਾਲ ਜੀਵਨ ਦੀ ਹਰ ਮੁਸ਼ਕਿਲ ਦੇ ਹੱਲ ’ਚ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ -ਡਾ. ਢੋਲੇਵਾਲ ਅਗਲੀ ਖ਼ਬਰ ਐੱਨ.ਆਰ.ਆਈ. ਗੁਰਮੀਤ ਸਿੰਘ ਯੂ.ਐੱਸ.ਏ. ਵਲੋਂ ਸਕੂਲ ਵਿਦਿਆਰਥੀਆਂ ਲਈ ਦਾਨ ਕੀਤੇ ਬਲੇਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।