ਖਮਾਣੋਂ ਵਿਖੇ ਮਾਂ ਭਗਵਤੀ ਜਾਗਰਣ ਅੱਜ
ਖਮਾਣੋਂ, 23 ਅਕਤੂਬਰ (ਜੋਗਿੰਦਰ ਪਾਲ)–ਖਮਾਣੋਂ ਵਿਖੇ ਮਾਂ ਭਗਵਤੀ ਦੇ ਭਗਤਾਂ ਵਲੋਂ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅੱਜ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਿਸ਼ੋਰੀ ਲਾਲ ਗਾਬਾ ਅਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ 24 ਅਕਤੂਬਰ ਨੂੰ ਸ਼ਨੀਵਾਰ ਵਾਲੇ ਦਿਨ ਰਾਤ 8:30 ਵਜੇ ਜਾਗਰਣ ਆਰੰਭ ਹੋਵੇਗਾ।
ਅਜੀਤ ਡੈਸਕ
24-10-2026