24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਫ਼ਤਹਿਗੜ੍ਹ ਸਾਹਿਬ ਵਿਚ ਮਾਹਵਾਰੀ ਦੀ ਸਫ਼ਾਈ ਸੰਬੰਧੀ ਚਾਰ ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਭਵਿੱਖ ਵਿਚ ਵੀ ਜਾਰੀ ਰਹੇਗਾ ਅਭਿਆਨ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਬਲਜਿੰਦਰ ਸਿੰਘ)- ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੀ ਮਨਜ਼ੂਰੀ ਨਾਲ ਗੁਰੂ ਕ੍ਰਿਪਾ ਸੇਵਾ ਸੰਸਥਾਨ ਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਵਲੋਂ ਔਰਤਾਂ ਦੀ ਸਿਹਤ ਅਤੇ ਮਾਹਵਾਰੀ ਦੌਰਾਨ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ‘ਸਵਸਥ ਨਾਰੀ–ਸਵਸਥ ਸਮਾਜ’ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਚਾਰ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਤੋਂ 785 ਵਿਦਿਆਰਥਣਾਂ ਲਾਭਵੰਦ ਹੋਈਆਂ ਹਨ।

ਅਜੀਤ ਡੈਸਕ 24-10-2026
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਬਲਜਿੰਦਰ ਸਿੰਘ)- ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੀ ਮਨਜ਼ੂਰੀ ਨਾਲ ਗੁਰੂ ਕ੍ਰਿਪਾ ਸੇਵਾ ਸੰਸਥਾਨ ਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਵਲੋਂ ਔਰਤਾਂ ਦੀ ਸਿਹਤ ਅਤੇ ਮਾਹਵਾਰੀ ਦੌਰਾਨ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ‘ਸਵਸਥ ਨਾਰੀ–ਸਵਸਥ ਸਮਾਜ’ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਚਾਰ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਤੋਂ 785 ਵਿਦਿਆਰਥਣਾਂ ਲਾਭਵੰਦ ਹੋਈਆਂ ਹਨ। ਇਨ੍ਹਾਂ ਸੈਮੀਨਾਰਾਂ ਦੌਰਾਨ ਮਾਹਵਾਰੀ ਸਮੇਂ ਸਫ਼ਾਈ ਰੱਖਣ, ਸੈਨੇਟਰੀ ਪੈਡ ਸਮੇਂ ਸਿਰ ਬਦਲਣ, ਵਰਤੇ ਹੋਏ ਪੈਡਾਂ ਦਾ ਸੁਰੱਖਿਅਤ ਨਿਪਟਾਰਾ ਕਰਨ ਤੇ ਮੀਨੋਪੌਜ਼ ਦੌਰਾਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪਹਿਲ ਦਾ ਉਦੇਸ਼ ਸਮਾਜਿਕ ਝਿਜਕ ਨੂੰ ਦੂਰ ਕਰਨਾ, ਖੁੱਲ੍ਹ ਕੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥਣਾਂ ਨੂੰ ਸਿਹਤ ਸਬੰਧੀ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਹ ਅਭਿਆਨ ਸੁਪਰੀਮ ਕੋਰਟ ਵਲੋਂ ਡਾ. ਜਯਾ ਠਾਕੁਰ ਬਨਾਮ ਭਾਰਤ ਸਰਕਾਰ ਮਾਮਲੇ ਵਿਚ ਨਿਰਧਾਰਿਤ ਜਨ-ਸਿਹਤ ਉਦੇਸ਼ਾਂ ਦਾ ਵੀ ਸਮਰਥਨ ਕਰਦਾ ਹੈ। ਇਸ ਅਭਿਆਨ ਦੀ ਪ੍ਰੋਜੈਕਟ ਇੰਚਾਰਜ ਡਾ. ਦੀਪਿਕਾ ਸੂਰੀ ਔਰਤਾਂ ਦੀ ਸਿਹਤ ਅਤੇ ਮਹਿਲਾ ਸਸ਼ਕਤੀਕਰਨ ਲਈ ਸਮਰਪਿਤ ਹਨ। ਮਾਹਵਾਰੀ ਸਫ਼ਾਈ ਅਤੇ ਅਨੀਮੀਆ ਸਬੰਧੀ ਜਾਗਰੂਕਤਾ ਦੇ ਯਤਨਾਂ ਰਾਹੀਂ ਉਹ ਔਰਤਾਂ ਅਤੇ ਲੜਕੀਆਂ ਨੂੰ ਸਿਹਤ ਸਬੰਧੀ ਸਹੀ ਫ਼ੈਸਲੇ ਲੈਣ ਅਤੇ ਆਤਮ-ਵਿਸ਼ਵਾਸ ਨਾਲ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਸਮਾਜ ਪ੍ਰਤੀ ਯੋਗਦਾਨ ਲਈ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ ਆਇਰਨ ਲੇਡੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਕਾਰੋਬਾਰੀ ਅਦਾਰੇ ਰਾਣਾ ਹੈਰੀਟੇਜ ਨੂੰ ਵੀ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਦੋ ਵਾਰ ਸਰਵੋਤਮ ਬੈਂਕੁਇਟ ਸਥਾਨ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸਕੂਲਾਂ ਤੋਂ ਮਿਲੇ ਸਕਾਰਾਤਮਿਕ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਗੁਰੂ ਕ੍ਰਿਪਾ ਸੇਵਾ ਸੰਸਥਾਨ ਅਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਨੇ ਇਸ ਅਭਿਆਨ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਅਤੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਸਕੂਲਾਂ ਤੇ ਭਾਈਚਾਰਿਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ। ਇਸ ਪਹਿਲ ਰਾਹੀਂ ਦੋਵੇਂ ਸੰਸਥਾਵਾਂ ਮਾਹਵਾਰੀ ਨਾਲ ਜੁੜੀ ਝਿਜਕ ਦੂਰ ਕਰਨ, ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਕ ਸਿਹਤਮੰਦ, ਜਾਗਰੂਕ ਤੇ ਸਸ਼ਕਤ ਸਮਾਜ ਦੀ ਸਿਰਜਣਾ ਲਈ ਵਚਨਬੱਧ ਹਨ।
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲੇ ’ਚ ਮੁੱਖ ਮੰਤਰੀ ਖ਼ੁਦ ਦਖ਼ਲ ਦੇ ਕੇ ਸਾਰਥਿਕ ਹੱਲ ਕੱਢਣ-ਅਰਸ਼ੀ ਅਗਲੀ ਖ਼ਬਰ ਮੈਡੀਕਲ ਸਟੋਰ ਮਾਲਕ ਡਰੱਗ ਐਕਟ ਦੀ ਪਾਲਣਾ ਕਰਨ-ਡੀ. ਐਸ.ਪੀ. ਗੁਰਮੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।