28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਯੁਵਕ ਮੇਲੇ ਦੌਰਾਨ ਜਨਗਣਨਾ-2027 ਸੰਬੰਧੀ ਜਾਗਰੂਕਤਾ ਸਿਖਲਾਈ ਦਾ ਜਾਇਜ਼ਾ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜਨਗਣਨਾ-2027 ਦੀਆਂ ਚੱਲ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ ਸੋਨਮ ਛੇਰਿੰਗ ਡਿਪਟੀ ਡਾਇਰੈਕਟਰ ਤੇ ਰੇਣੂ ਸਹਾਇਕ ਡਾਇਰੈਕਟਰ ਜਨਗਣਨਾ ਕਾਰਜ ਡਾਇਰੈਕਟੋਰੇਟ ਪੰਜਾਬ ਨੇ ਜ਼ਿਲ੍ਹਾ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਜਨਗਣਨਾ-2027 ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਜਨਗਣਨਾ ਦੇ ਦੂਜੇ ਪੜਾਅ ਦੀਆਂ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ।

ਅਜੀਤ ਡੈਸਕ 28-10-2026
ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜਨਗਣਨਾ-2027 ਦੀਆਂ ਚੱਲ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ ਸੋਨਮ ਛੇਰਿੰਗ ਡਿਪਟੀ ਡਾਇਰੈਕਟਰ ਤੇ ਰੇਣੂ ਸਹਾਇਕ ਡਾਇਰੈਕਟਰ ਜਨਗਣਨਾ ਕਾਰਜ ਡਾਇਰੈਕਟੋਰੇਟ ਪੰਜਾਬ ਨੇ ਜ਼ਿਲ੍ਹਾ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਜਨਗਣਨਾ-2027 ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਜਨਗਣਨਾ ਦੇ ਦੂਜੇ ਪੜਾਅ ਦੀਆਂ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ। ਦੌਰੇ ਦੌਰਾਨ ਅਧਿਕਾਰੀਆਂ ਨੇ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਯੁਵਕ ਮੇਲੇ ਵਿਚ ਜਨਗਣਨਾ-2027 ਸੰਬੰਧੀ ਜਾਗਰੂਕਤਾ ਗਤੀਵਿਧੀਆਂ ਵਿਚ ਹਿੱਸਾ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਦੀ ਯੋਜਨਾਬੰਦੀ, ਨੀਤੀਆਂ ਦੇ ਨਿਰਮਾਣ ਅਤੇ ਸਮਾਜਿਕ-ਆਰਥਿਕ ਵਿਕਾਸ ਵਿਚ ਜਨਗਣਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਅਧਿਕਾਰੀਆਂ ਨੇ ਜਨਗਣਨਾ-2027 ਸੰਬੰਧੀ ਜਾਗਰੂਕਤਾ ਫੈਲਾਉਣ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿਚ ਜਨਗਣਨਾ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ। ਅਧਿਕਾਰੀਆਂ ਨੇ ਨਗਰ ਨਿਗਮ, ਪਟਿਆਲਾ ਵਲੋਂ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਕਰਵਾਏ ਜਾ ਰਹੇ ਦੂਜੇ ਪੜਾਅ ਦੀ ਆਬਾਦੀ ਗਣਨਾ ਦੇ ਸਿਖਲਾਈ ਪ੍ਰੋਗਰਾਮ ਦਾ ਵੀ ਦੌਰਾ ਕੀਤਾ। ਸਿਖਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਇਸ ਨਾਲ ਸੰਬੰਧਿਤ ਮੁੱਖ ਧਾਰਨਾਵਾਂ ਅਤੇ ਕਾਰਜ-ਵਿਧੀਆਂ, ਸਹੀ ਅੰਕੜੇ ਇਕੱਠੇ ਕਰਨ ਦੀ ਮਹੱਤਤਾ ਅਤੇ ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਨਗਣਨਾ-2027 ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨਾ ਖੇਤਰੀ ਅਮਲੇ ਦੀ ਤਿਆਰੀ, ਸਮਰਪਣ ਅਤੇ ਕਾਰਜਕੁਸ਼ਲਤਾ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਸਿਖਿਆਰਥੀਆਂ ਨੂੰ ਨਿਰਧਾਰਤ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਆਬਾਦੀ ਗਣਨਾ ਦੌਰਾਨ ਸਹੀ ਤੇ ਭਰੋਸੇਯੋਗ ਜਾਣਕਾਰੀ ਇਕੱਠੀ ਕਰਨਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਥਾਨਕ ਸਰਕਾਰਾਂ ਵਿਭਾਗ ਨੇ ਚੋਣ ਕਮਿਸ਼ਨ ਨੂੰ ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ’ਚ ਚੋਣ ਕਰਵਾਉਣ ਲਈ ਲਿਖਿਆ ਪੱਤਰ ਅਗਲੀ ਖ਼ਬਰ ਸੰਤ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਨਸ਼ਾ ਤਸਕਰ ਦੀ ਅਣਅਧਿਕਾਰਤ ਉਸਾਰੀ ਨੂੰ ਢਾਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।