ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ 9 ਨੂੰ ਮਨਾਇਆ ਜਾਵੇਗਾ-ਸੋਨੀ
ਖਮਾਣੋਂ, 31 ਅਕਤੂਬਰ (ਜੋਗਿੰਦਰ ਪਾਲ)-ਰਾਮਗੜ੍ਹੀਆ ਸਭਾ ਖਮਾਣੋਂ ਵਲੋਂ ਗਿਆਨ ਵਿਗਿਆਨ ਦੇ ਜਨਮ ਦਾਤਾ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ 34ਵਾਂ ਸਾਲਾਨਾ ਉਤਸਵ 9 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਭਵਨ ਵਾਰਡ 11 ਖਮਾਣੋਂ ਵਿਖੇ ਮਨਾਇਆ ਜਾਵੇਗਾ।
ਅਜੀਤ ਡੈਸਕ
01-11-2026