ਪਿੰਡ ਮੀਆਂਪੁਰ ਵਿਖੇ ਪੰਚਾਇਤੀ ਜ਼ਮੀਨ ਦੇ ਤਬਾਦਲੇ ਦਾ ਮਾਮਲਾ ਗਰਮਾਇਆ
ਜਖਵਾਲੀ, 26 ਨਵੰਬਰ (ਨਿਰਭੈ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਆਂਪੁਰ ਵਿਖੇ ਸ਼ਾਮਲਾਟ ਜ਼ਮੀਨ ਦੇ ਮਾਮਲੇ ਸਬੰਧੀ ਪੰਚਾਇਤ ਵਿਭਾਗ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋਏ। ਪਿੰਡ ਵਾਸੀ ਮਨਜੀਤ ਸਿੰਘ, ਕੁਲਦੀਪ ਸਿੰਘ ਪੁੱਤਰ ਮੁਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਲ 2012 ਵਿਚ ਪਿੰਡ ਨਾਲ ਲੱਗਦੀ ਪੰਚਾਇਤ ਨਾਲ ਆਪਣੀ ਜ਼ਮੀਨ ਦਾ ਤਬਾਦਲਾ ਕਰ ਲਿਆ ਸੀ ਤਾਂ ਕਿ ਪੰਚਾਇਤ ਵਲੋਂ ਬਣਾਈ ਜਾ ਰਹੀ ਹੱਡਾ ਰੋੜੀ ਪਿੰਡ ਤੋਂ ਬਾਹਰ ਬਣਾਈ ਜਾਵੇ।
ਜਖਵਾਲੀ, 26 ਨਵੰਬਰ (ਨਿਰਭੈ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਆਂਪੁਰ ਵਿਖੇ ਸ਼ਾਮਲਾਟ ਜ਼ਮੀਨ ਦੇ ਮਾਮਲੇ ਸਬੰਧੀ ਪੰਚਾਇਤ ਵਿਭਾਗ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋਏ। ਪਿੰਡ ਵਾਸੀ ਮਨਜੀਤ ਸਿੰਘ, ਕੁਲਦੀਪ ਸਿੰਘ ਪੁੱਤਰ ਮੁਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਲ 2012 ਵਿਚ ਪਿੰਡ ਨਾਲ ਲੱਗਦੀ ਪੰਚਾਇਤ ਨਾਲ ਆਪਣੀ ਜ਼ਮੀਨ ਦਾ ਤਬਾਦਲਾ ਕਰ ਲਿਆ ਸੀ ਤਾਂ ਕਿ ਪੰਚਾਇਤ ਵਲੋਂ ਬਣਾਈ ਜਾ ਰਹੀ ਹੱਡਾ ਰੋੜੀ ਪਿੰਡ ਤੋਂ ਬਾਹਰ ਬਣਾਈ ਜਾਵੇ। ਜਿਸ ਕਰਕੇ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਬਦਲੇ ਆਪਣੀ ਜ਼ਮੀਨ ਜ਼ਿਆਦਾ ਪੰਚਾਇਤ ਦੇ ਹਿੱਸੇ ਦੇ ਦਿੱਤੀ ਸੀ, ਪਰ ਹੁਣ ਮੌਜੂਦਾ ਪੰਚਾਇਤ ਇਸ 2012 ਵਿਚ ਹੋਏ ਤਬਾਦਲੇ ਨੂੰ ਰੱਦ ਕਰਕੇ ਉਨ੍ਹਾਂ ਦੇ ਘਰ ਨਜ਼ਦੀਕ ਹੀ ਹੱਡਾ ਰੋੜੀ ਬਣਾਉਣਾ ਚਾਹੁੰਦੀ ਹੈ, ਉਨ੍ਹਾਂ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ 2012 ਵਾਲੇ ਤਬਾਦਲੇ ਨੂੰ ਹੀ ਸਹੀ ਰੱਖ ਕੇ ਹੱਡਾ ਰੋੜੀ ਪਿੰਡ ਤੋਂ ਦੂਰ ਹੀ ਬਣਾਈ ਜਾਵੇ ਕਿਉਂਕਿ ਹੱਡਾ ਰੋੜੀ ਪਿੰਡ ਦੇ ਨਜ਼ਦੀਕ ਹੋਣ ਕਰਕੇ ਆਵਾਰਾ ਕੁੱਤਿਆਂ ਅਤੇ ਬਦਬੂ ਫੈਲਣ ਨਾਲ ਪਿੰਡ ਵਿਚ ਬਿਮਾਰੀ ਫੈਲ ਸਕਦੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਦਲੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤ ਉੱਪਰ ਸੰਬੰਧਿਤ ਵਿਅਕਤੀਆਂ ਨੇ ਕੋਰਟ ਵਿਚ ਕੇਸ ਪਾਇਆ ਸੀ ਅਤੇ ਹੁਣ ਉਕਤ ਵਿਅਕਤੀ ਕੋਰਟ ਵਿਚੋਂ ਕੇਸ ਹਾਰ ਚੁੱਕੇ ਹਨ, ਜਿਸ ਕਰਕੇ ਪੰਚਾਇਤ ਨੇ ਉਕਤ ਜ਼ਮੀਨ ਦਾ ਕਬਜ਼ਾ ਲੈਣਾ ਸੀ, ਕਬਜ਼ਾ ਲੈਣ ਲਈ ਸੰਬੰਧਿਤ ਅਧਿਕਾਰੀ ਪਿੰਡ ਵਿਚ ਆਏ ਸਨ ਪਰ ਉਕਤ ਅਧਿਕਾਰੀਆਂ ਨੇ ਕੇਸ ਹਾਰਨ ਵਾਲੀ ਧਿਰ ਨੂੰ ਤਿੰਨ ਦਿਨਾਂ ਵਿਚ ਸੰਬੰਧਿਤ ਜ਼ਮੀਨ ਦਾ ਕਬਜ਼ਾ ਛੱਡਣ ਦਾ ਟਾਈਮ ਦੇ ਦਿੱਤਾ ਹੈ। ਸਰਪੰਚ ਦਲੇਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਵਿਚ ਅਸੀਂ ਹੱਡਾ ਰੋੜੀ ਨਹੀਂ ਬਣਾਉਣੀ, ਸਗੋਂ ਇਸ ਜ਼ਮੀਨ ਵਿਚ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਸ਼ਾਨਦਾਰ ਪਾਰਕ ਬਣਾਉਣ ਦੀ ਤਜਵੀਜ਼ ਹੈ।