29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੀ . ਆਈ . ਐਮ . ਟੀ ਅਤੇ ਵੀ . ਆਈ . ਕਿਉਂ ਟੈਕਨਾਲੋਜੀ ਨੇ ਵਿਦਿਆਰਥੀਆਂ ਨੂੰ ਏ . ਆਈ ਅਤੇ ਆਈ . ਟੀ ਵਿਚ ਨਵੇਂ ਮੌਕੇ ਪ੍ਰਦਾਨ ਕਰਨ ਲਈ ਕੀਤਾ ਸਮਝੌਤਾ

ਮੰਡੀ ਗੋਬਿੰਦਗੜ੍ਹ, 28 ਨਵੰਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੋੜ (ਖੰਨਾ) ਨੇ ਤਕਨੀਕੀ ਸਿੱਖਿਆ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿਚ ਇਕ ਮਹੱਤਵਪੂਰਨ ਉਪਲਬਦੀ ਹਾਸਿਲ ਕੀਤੀ ਹੈ। ਸੰਸਥਾ ਨੇ ਵੀ.

ਅਜੀਤ ਡੈਸਕ 29-11-2026
ਮੰਡੀ ਗੋਬਿੰਦਗੜ੍ਹ, 28 ਨਵੰਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੋੜ (ਖੰਨਾ) ਨੇ ਤਕਨੀਕੀ ਸਿੱਖਿਆ ਅਤੇ ਅਕਾਦਮਿਕ ਉੱਤਮਤਾ ਦੇ ਖੇਤਰ ਵਿਚ ਇਕ ਮਹੱਤਵਪੂਰਨ ਉਪਲਬਦੀ ਹਾਸਿਲ ਕੀਤੀ ਹੈ। ਸੰਸਥਾ ਨੇ ਵੀ.ਆਈ.ਕਿਉਂ ਟੈਕਨਾਲੋਜੀ, ਨਾਲ ਇਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਹਨ। ਇਹ ਸਾਂਝੀਦਾਰੀ ਆਈ.ਟੀ ਸਿੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉਦਯੋਗ-ਅਧਾਰਿਤ ਸਿਖਲਾਈ ਦੇ ਖੇਤਰਾਂ ਵਿਚ ਨਵੇਂ ਮੌਕੇ ਖੋਲੇ੍ਹਗੀ। ਸਮਝੌਤਾ ਪੱਤਰ ’ਤੇ ਪੀ.ਆਈ.ਐਮ.ਟੀ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਅਤੇ ਆਈ.ਕਿਊ ਟੈਕਨਾਲੋਜੀ ਦੇ ਪ੍ਰਬੰਧਨ ਪ੍ਰਤੀਨਿਧੀਆਂ, ਆਸ਼ੀਸ਼ ਜਲੋਟਾ ਡਾਇਰੈਕਟਰ, ਆਈ.ਕਿਊ ਟੈਕਨਾਲੋਜੀ ਅਤੇ ਵਿਸ਼ਾਲ ਸ਼ਰਮਾ (ਫਾਉਂਡਰ ਵੀ ਆਈ ਕਿਉਂ ਟੈਕਨੋਲੋਜੀਜ਼) ਨੇ ਦਸਤਖ਼ਤ ਕੀਤੇ। ਇਸ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਤਕਨਾਲੋਜੀਆਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਕਨੀਕੀ ਹੁਨਰ ਪ੍ਰਦਾਨ ਕਰਨਾ ਹੈ। ਇਸ ਸਾਂਝੀਦਾਰੀ ਰਾਹੀਂ, ਵਿਦਿਆਰਥੀ ਵਿਹਾਰਕ ਗਿਆਨ, ਉਦਯੋਗ ਦਾ ਐਕਸਪੋਜਰ ਪ੍ਰਾਪਤ ਕਰਨਗੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਨਵੇਂ ਮੌਕਿਆਂ ਤੋਂ ਜਾਣੂ ਹੋਣਗੇ। ਇਸ ਮੌਕੇ ’ਤੇ ਬੋਲਦਿਆਂ, ਪੀ.ਆਈ.ਐਮ.ਟੀ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਯੁੱਗ ਵਿਚ, ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਕਾਫ਼ੀ ਨਹੀਂ ਹੈ, ਉਨ੍ਹਾਂ ਨੂੰ ਆਧੁਨਿਕ ਤਕਨਾਲੋਜੀਆਂ ਅਤੇ ਉਦਯੋਗ ਦੀਆਂ ਅਸਲ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ ਦੇਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਭਵਿੱਖ ਦੀਆਂ ਸਭ ਤੋਂ ਮਹੱਤਵਪੂਰਨ ਤਕਨਾਲੋਜੀਆਂ ਵਿਚੋਂ ਇਕ ਹੈ, ਅਤੇ ਪੀ.ਆਈ.ਐਮ.ਟੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਵਿਦਿਆਰਥੀ ਇਸ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਨੂੰ ਸਮਝਣ ਅਤੇ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋਣ। ਇਹ ਸਾਂਝੀਦਾਰੀ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਦੇ ਉੱਤਮਤਾ, ਨਵੀਨਤਾ ਅਤੇ ਉੱਜਵਲ ਭਵਿੱਖ ਪ੍ਰਤੀ ਪੀ.ਆਈ.ਐਮ.ਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਵਿਸ਼ੇਸ਼ ਮੌਕੇ ’ਤੇ, ਡਾ. ਨਿਸ਼ੀ ਬਾਲਾ ਨੂੰ ਆਈ.ਕਿਉਂ ਟੈਕਨਾਲੋਜੀ ਵੱਲੋਂ ਸਨਮਾਨ ਦੇ ਚਿੰਨ੍ਹ ਵਜੋਂ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਜਨਗਣਨਾ -2027 ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਖੇ ਧਿਆਨ ਸਾਧਨਾ ਦੇ ਗੁਰਮਤਿ ਸਿਧਾਂਤਾਂ ਬਾਰੇ ਵਿਸ਼ੇਸ਼ ਭਾਸ਼ਨ ਵਿਸ਼ੇਸ਼ ਭਾਸ਼ਣ ਲੜੀ ਰਾਹੀਂ ਗੁਰਮਤਿ ਵਿਚਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।