10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

38 ਸਾਲਾਂ ਬਾਅਦ ਘਰੋਟਾ 'ਚ ਇਤਿਹਾਸਕ ਵਿਦਿਆਰਥੀ ਅਧਿਆਪਕ ਪੁਨਰ ਮਿਲਨ ਸਮਾਗਮ ਕਰਵਾਇਆ

ਅਜੀਤ ਡੈਸਕ 01-01-2026
ਘਰੋਟਾ, 31 ਦਸੰਬਰ (ਸੰਜੀਵ ਗੁਪਤਾ)- 1987-88 ਬੈਚ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ 38 ਸਾਲਾਂ ਬਾਅਦ ਘਰੋਟਾ ਦੇ ਆਜ਼ਾਦੀ ਘੁਲਾਟੀਏ ਹੰਸਰਾਜ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਹੁਤ ਉਤਸ਼ਾਹ ਨਾਲ ਇਕ ਭਾਵਨਾਤਮਿਕ ਤੇ ਇਤਿਹਾਸਕ ਪੁਨਰ-ਮਿਲਨ ਸਮਾਗਮ ਹੋਇਆ | ਇਸ ਮੌਕੇ ਉਸ ਸਮੇਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਵਿਚ ਪਿ੍ੰਸੀਪਲ ਹਜ਼ੂਰਾ ਸਿੰਘ ਬਤੌਰ ਮੁੱਖ ਮਹਿਮਾਨ ਰਹੇ ਜਦਕਿ ਅਧਿਆਪਕ ਮਾਸਟਰ ਅਸ਼ੋਕ ਸ਼ਰਮਾ, ਮਾਸਟਰ ਸੰਤੋਸ਼ ਮਹਾਜਨ, ਪ੍ਰੇਮ ਮਹਾਜਨ, ਕੁਲਦੀਪ ਸਿੰਘ, ਤਰਸੇਮ ਨਾਥ, ਸੋਮਨਾਥ, ਪੂਰਨ ਚੰਦ ਅਤੇ ਰਾਮ ਲਾਲ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ | ਇਸ ਤੋਂ ਬਾਅਦ ਵਿੱਛੜੇ ਅਧਿਆਪਕਾਂ ਤੇ ਸਹਿਪਾਠੀਆਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਮੁੱਖ ਮਹਿਮਾਨ ਪਿ੍ੰਸੀਪਲ ਹਜ਼ੂਰਾ ਸਿੰਘ, ਅਸ਼ੋਕ ਕੁਮਾਰ ਤੇ ਹੋਰ ਬੁਲਾਰਿਆਂ ਨੇ ਘਰੋਟਾ ਸਕੂਲ ਵਿਚ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ | ਵਿਦਿਆਰਥੀਆਂ ਨੇ ਪਰਿਵਾਰ ਤੇ ਜੀਵਨ ਯਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰੋਗਰਾਮ ਕਰਵਾਉਣ 'ਚ ਵਿਸ਼ਵਾਮਿੱਤਰ, ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ, ਸੁਰੇਂਦਰ ਸ਼ਰਮਾ, ਵਿਕਰਮ ਸ਼ਰਮਾ, ਕੁਲਬੀਰ ਸਿੰਘ, ਭਰਤ ਸਿੰਘ, ਕੁਲਭੂਸ਼ਣ ਸਿੰਘ, ਬਲਕਾਰ ਸਿੰਘ ਤੇ ਰਾਜ ਕੁਮਾਰ ਸ਼ਰਮਾ ਦੇ ਯਤਨ ਸ਼ਲਾਘਾਯੋਗ ਸਨ | ਇਸ ਮੌਕੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ 4 ਜਨਵਰੀ ਨੂੰ ਹੋਵੇਗੀ ਐਨ.ਐਮ.ਐਮ.ਐਸ/ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ-ਕਮਲਦੀਪ ਕੌਰ ਅਗਲੀ ਖ਼ਬਰ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।