10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਟੈਕਸੀ ਯੂਨੀਅਨ ਦੁਨੇਰਾ ਨੇ ਲਗਾਇਆ ਟਰੈਫ਼ਿਕ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 01-01-2026
ਧਾਰਕਲਾਂ, 31 ਦਸੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ ਬਾਬਾ ਲੱਖਦਾਤਾ ਟੈਕਸੀ ਵੈਲਫੇਅਰ ਸੁਸਾਇਟੀ ਵਲੋਂ ਅੱਜ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਥਾਣਾ ਧਾਰਕਲਾਂ ਮੁਖੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਾਲ ਦੁਨੇਰਾ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ. ਪਵਨ ਕੁਮਾਰ ਵੀ ਮੌਜੂਦ ਰਹੇ | ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਸੜਕ ਸੁਰੱਖਿਆ, ਟਰੈਫ਼ਿਕ ਨਿਯਮਾਂ ਬਾਰੇ ਲੋਕਾਂ ਨੰੂ ਸੁਚੇਤ ਕੀਤਾ ਤੇ ਨਵੀਂ ਬਣੀ ਬਾਬਾ ਲੱਖਦਾਤਾ ਟੈਕਸੀ ਵੈਲਫੇਅਰ ਸੁਸਾਇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੰੂ ਸ਼ੁੱਭਕਾਮਨਾਵਾਂ ਦਿੱਤੀਆਂ | ਥਾਣਾ ਧਾਰਕਲਾਂ ਮੁਖੀ ਅਮਨਦੀਪ ਕੌਰ ਨੰੂ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਉਨ੍ਹਾਂ ਨੰੂ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਥਾਣਾ ਮੁਖੀ ਨੇ ਭਰੋਸਾ ਦਿੱਤਾ ਕਿ ਉਹ ਜਲਦ ਨਿੱਜੀ ਵਾਹਨਾਂ ਦੀ ਦੁਰਵਰਤੋਂ 'ਤੇ ਪੂਰੀ ਤਰ੍ਹਾਂ ਨਾਲ ਨਕੇਲ ਕੱਸਣਗੇ ਤੇ ਲੋਕਾਂ ਨੰੂ ਅਪੀਲ ਕੀਤੀ ਕਿ ਟੈਕਸੀ ਪਰਮਿਟ ਵਾਹਨਾਂ ਦੀ ਉਹ ਵਰਤੋਂ ਕਰਨ ਅਤੇ ਗੈਰ-ਕਾਨੰੂਨੀ ਚੱਲਣ ਵਾਲੇ ਵਾਹਨਾਂ 'ਚ ਸਫਰ ਨਾ ਕਰਨ | ਆਪਣੇ ਤੇ ਪਰਿਵਾਰ ਨੰੂ ਸੁਰੱਖਿਅਤ ਰੱਖਣ 'ਚ ਆਪਣਾ ਯੋਗਦਾਨ ਪਾਉਣ ਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ | ਇਸ ਮੌਕੇ ਮਾਂ ਬਗਲਾਮੁਖੀ ਟੈਕਸੀ ਅਪ੍ਰੇਟਰ ਯੂਨੀਅਨ ਹਿਮਾਚਲ ਪ੍ਰਦੇਸ਼ ਕੋਟਲੀ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਅਧਿਕਾਰੀ ਟੈਕਸੀ ਯੂਨੀਅਨ ਦੁਨੇਰਾ ਦੇ ਚੇਅਰਮੈਨ ਸਾਜਨ ਬਲੌਰੀਆ, ਪ੍ਰਧਾਨ ਕੋਮਲ ਸ਼ਰਮਾ, ਜਸਪ੍ਰੀਤ ਸਿੰਘ, ਅਤੁੱਲ ਸ਼ਰਮਾ, ਸੰਮੀ, ਪੁਸ਼ਪਿੰਦਰ ਰਾਣਾ, ਸਾਹਿਲ ਪਠਾਨੀਆ, ਅਰੁਨ ਪਠਾਨੀਆ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਓਟ ਸੈਂਟਰ ਤਾਰਾਗੜ੍ਹ 'ਚ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਤਾਜਪੋਸ਼ੀ ਸਮਾਗਮ ਸ਼ੁਭਮ-2025 <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।