11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿੰਡ ਦਬੁਰਜੀ ਵਿਖੇ ਕ੍ਰਿਸਮਸ ਤੇ ਨਵਾਂ ਸਾਲ ਮਨਾਇਆ

ਅਜੀਤ ਡੈਸਕ 01-01-2026
ਗੁਰਦਾਸਪੁਰ, 31 ਦਸੰਬਰ (ਚੱਕਰਾਜਾ)- ਇਥੋਂ ਨਜ਼ਦੀਕੀ ਪਿੰਡ ਦਬੁਰਜੀ ਵਿਖੇ ਪ੍ਰਧਾਨ ਅਮਰੀਕ ਮਸੀਹ ਦੀ ਅਗਵਾਈ ਹੇਠ ਮਸੀਹ ਭਾਈਚਾਰੇ ਵਲੋਂ ਕਿ੍ਸਮਸ ਤੇ ਨਵਾਂ ਸਾਲ ਮਨਾਇਆ ਗਿਆ ਜਿਸ ਵਿਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ, ਪਾਸਟਰ ਜੈਮਸ ਮਸੀਹ, ਯੂਥ ਪ੍ਰਧਾਨ ਪਿ੍ੰਸ ਸਹੋਤਰਾ ਤੇ ਪਿ੍ਆ ਸਹੋਤਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੁੱਖ ਪ੍ਰਚਾਰਕ ਲਖਵਿੰਦਰ ਮਸੀਹ ਟਾਂਡਾ ਨੇ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਰਾਹੀਂ ਸੰਦੇਸ਼ ਦਿੱਤਾ | ਸ੍ਰੀ ਮੁਨੱਵਰ ਮਸੀਹ ਨੇ ਕਿਹਾ ਕਿ ਬੇਸ਼ੱਕ ਲੋਕ ਇਸ ਦਿਹਾੜੇ ਨੰੂ 1 ਦਸੰਬਰ ਤੋਂ 31 ਦਸੰਬਰ ਤੱਕ ਮਨਾਉਂਦੇ ਹਨ ਪਰ ਇਸ ਦੇ ਸੰਦੇਸ਼ ਨੰੂ ਸਮਝਣ ਤੋਂ ਪਿੱਛੇ ਹਨ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੰੂ ਪ੍ਰੇਮ ਕੀਤਾ ਨਾ ਕਿ ਕਿਸੇ ਜਾਤੀ ਜਾਂ ਰੂਪ ਨੰੂ | ਉਨ੍ਹਾਂ ਕਿਹਾ ਕਿ ਹਰੇਕ ਧਰਮ ਨੇ ਪੇ੍ਰਮ ਤੇ ਭਾਈਚਾਰਕ ਸਾਂਝ ਨਾਲ ਰਹਿਣ ਦਾ ਸੰਦੇਸ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਵੇਂ ਸਾਲ 'ਤੇ ਸਾਨੰੂ ਸਾਰਿਆਂ ਨੰੂ ਬੁਰੇ ਸੁਭਾਅ ਨੰੂ ਛੱਡ ਕੇ ਪ੍ਰਭੂ ਦੇ ਪਿਆਰ ਵਿਚ ਰੰਗਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਲੱਭਾ ਮਸੀਹ, ਪਾਸਟਰ ਦਿਲਦਾਰ, ਪਾਸਟਰ ਵਿਸ਼ਾਲ, ਪਾਸਟਰ ਦੀਪਕ, ਪਾਸਟਰ ਸੁਰਿਆ, ਪਾਸਟਰ ਯੂਨਸ, ਪ੍ਰਧਾਨ ਅੰਮਿ੍ਤ ਭੱਟੀ, ਡਾ: ਮੁਕੰਦ, ਪਾਸਟਰ ਚਿਮਨ, ਪਾਸਟਰ ਭੱਟੀ, ਪਾਸਟਰ ਰਾਹੁਲ, ਪਾਸਟਰ ਜੌਨ, ਸਰਪੰਚ ਸ਼ਸ਼ੀ ਅਤੇ ਪਿੰਡ ਦੇ ਦੋਨੋਂ ਸਰਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਨੇ ਬੱਚਿਆਂ ਦੀ ਭਲਾਈ ਲਈ ਲਏ ਅਹਿਮ ਫ਼ੈਸਲੇ <br/> ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਾਂ ਨੂੰ ਨਵੇਂ ਸਾਲ 2026 ਦੀ ਮੁਬਾਰਕਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।