11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲੁਟੇਰਾ ਨਾਟਕੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਕੋਲੋਂ ਮੋਬਾਈਲ ਖੋਹ ਕੇ ਫਰਾਰ

ਅਜੀਤ ਡੈਸਕ 01-01-2026
ਸ੍ਰੀ ਹਰਿਗੋਬਿੰਦਪੁਰ, 31 ਦਸੰਬਰ (ਕੰਵਲਜੀਤ ਸਿੰਘ ਚੀਮਾ)-ਲੁਟੇਰਾ ਨਾਟਕੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਕੋਲੋਂ ਮੋਬਾਇਲ ਫਰਾਰ ਹੋ ਗਿਆ | ਪ੍ਰਵਾਸੀ ਮਜ਼ਦੂਰ ਵਿਕਾਸ ਕੁਮਾਰ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਸ੍ਰੀ ਹਰਿਗੋਬਿੰਦਪੁਰ ਦੀ ਖਾਨਪੁਰ ਕਾਲੋਨੀ ਵਿਚ ਲਖਵਿੰਦਰ ਸਿੰਘ ਦੇ ਘਰ ਟਾਇਲਾਂ ਲਗਾ ਰਿਹਾ ਸੀ | ਇਸ ਦੌਰਾਨ ਇਕ ਅਣਪਛਾਤਾ ਵਿਅਕਤੀ ਮੋਟਰਸਾਈਕਲ 'ਤੇ ਆਇਆ ਤੇ ਉਸ ਨੂੰ ਟਾਇਲਾਂ ਲਗਵਾਉਣ ਸੰਬੰਧੀ ਆਪਣੇ ਨਾਲ ਲੈ ਗਿਆ ਤੇ ਬਟਾਲਾ ਰੋਡ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਉਸ ਦੀ ਕੱੁਟਮਾਰ ਕਰ ਕੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ | ਪੀੜਤ ਨੇ ਦੱਸਿਆ ਕਿ ਲੁੱਟ ਸੰਬੰਧੀ ਥਾਣਾ ਸ੍ਰੀ ਹਰਿਗੋਬਿੰਦਪੁਰ ਵਿਖੇ ਸੂਚਨਾ ਦੇ ਦਿੱਤੀ ਹੈ | ਪੀੜਤ ਵਿਕਾਸ ਕੁਮਾਰ ਨੇ ਦੱਸਿਆ ਕਿ ਜਿਸ ਘਰ 'ਚ ਉਹ ਕੰਮ ਕਰ ਰਿਹਾ ਹੈ ਉੱਥੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਉਕਤ ਲੁਟੇੇਰੇ ਵਿਅਕਤੀ ਦੀ ਰਿਕਾਰਡਿੰਗ ਦਰਜ ਹੋ ਗਈ ਹੈ |
ਪਿਛਲੀ ਖ਼ਬਰ ਗੁਰਦੁਆਰਾ ਗੁਰੂਆਣਾ ਸਾਹਿਬ ਪਿੰਡ ਵੈਰੋਨੰਗਲ ਤੋਂ ਨਗਰ ਕੀਰਤਨ ਅੱਜ ਅਗਲੀ ਖ਼ਬਰ ਪਿੰਡ ਅੱਲੋਵਾਲ 'ਚ ਘਰੇਲੂ ਗੈਸ ਸਿਲੰਡਰ ਫਟਿਆ, 5 ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।