11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲੁਟੇਰਿਆਂ ਨੇ ਵਿਅਕਤੀ ਦੀ ਕੁੱਟਮਾਰ ਕਰ ਕੇ 1800 ਰੁਪਏ ਖੋਹੇ

ਅਜੀਤ ਡੈਸਕ 01-01-2026
ਬਟਾਲਾ, 31 ਦਸੰਬਰ (ਸਤਿੰਦਰ ਸਿੰਘ)- ਸਥਾਨਕ ਡੇਰਾ ਰੋਡ 'ਤੇ ਮੱਲ੍ਹੀ ਮਾਰਕਿਟ ਦੇ ਨਜ਼ਦੀਕ 2 ਲੁਟੇਰਿਆਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਤੋਂ 1800 ਰੁਪਏ ਖੋਹ ਲਏ ਗਏ | ਪੀੜਤ ਵਿਅਕਤੀ ਮਦਨ ਲਾਲ ਵਾਸੀ ਅੱਚਲੀ ਗੇਟ ਬਟਾਲਾ ਨੇ ਦੱਸਿਆ ਕਿ ਉਹ ਸ਼ਬਜੀ ਮੰਡੀ ਵਿਚ ਲਿਫ਼ਾਫ਼ੇ ਵੇਚਣ ਦਾ ਕੰਮ ਕਰਦਾ ਹੈ, ਬੀਤੇ ਤੜਕਸਾਰ ਸਵੇਰੇ 4 ਵਜੇ ਉਹ ਆਪਣੇ ਸਕੂਟਰ 'ਤੇ ਸਬਜ਼ੀ ਮੰਡੀ ਜਾ ਰਿਹਾ ਸੀ, ਜਦੋਂ ਉਹ ਡੇਰਾ ਰੋਡ 'ਤੇ ਮੱਲ੍ਹੀ ਮਾਰਕਿਟ ਨਜ਼ਦੀਕ ਪਹੁੰਚਿਆਂ ਤਾਂ 2 ਵਿਅਕਤੀਆਂ ਵਲੋਂ ਉਸ ਨੂੰ ਰੋਕਿਆ ਗਿਆ | ਇਸੇ ਦੌਰਾਨ ਉਨ੍ਹਾਂ ਵਲੋਂ ਦਾਤਰ ਕੱਢ ਲਏ ਤੇ ਦਾਤਰ ਨਾਲ ਪੁੱਠੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਕੋਲੋਂ 1800 ਰੁਪਏ ਖੋਹ ਲਏ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ | ਉਸ ਨੇ ਦੱਸਿਆ ਕਿ ਇਸ ਸੰਬੰਧੀ ਮੰਡੀ ਦੇ ਪ੍ਰਧਾਨ ਨੂੰ ਸੂਚਿਤ ਕਰ ਦਿੱਤਾ ਹੈ | ਉਸ ਨੇ ਮੰਗ ਕੀਤੀ ਕਿ ਸਵੇਰ ਸਮੇਂ ਮੰਡੀ ਵਿਚ ਪੁਲਿਸ ਗਾਰਦ ਲਗਾਈ ਜਾਵੇ |
ਪਿਛਲੀ ਖ਼ਬਰ ਬਲਬੀਰ ਸਿੰਘ ਪੰਨੂੰ ਨੇ ਨਵੇਂ ਸਾਲ 'ਤੇ ਲੋਕਾਂ ਦੀ ਤੰਦਰੁਸਤੀ ਤੇ ਖੁਸ਼ਹਾਲੀ ਦੀ ਕੀਤੀ ਅਰਦਾਸ ਅਗਲੀ ਖ਼ਬਰ ਫਾਦਰ ਵਿਲੀਅਮ ਸਹੋਤਾ ਵਲੋਂ ਚੇਅਰਮੈਨ ਡੈਨੀਅਲ ਭੱਟੀ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।