12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਨੇ ਪਰਿਵਾਰ ਸਮੇਤ ਬਿਰਧ ਆਸ਼ਰਮ 'ਚ ਬਜ਼ੁਰਗਾਂ ਨੂੰ ਕੰਬਲ ਤੇ ਮਠਿਆਈ ਵੰਡੀ

ਅਜੀਤ ਡੈਸਕ 01-01-2026
ਬਟਾਲਾ, 31 ਦਸੰਬਰ (ਸਤਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਨਵੇਂ ਸਾਲ ਦੀ ਆਮਦ 'ਤੇ ਬਿਰਧ ਆਸ਼ਰਮ ਬਟਾਲਾ ਵਿਖੇ ਬਜ਼ੁਰਗਾਂ ਨੂੰ ਕੰਬਲ, ਗਰਮ ਕੱਪੜੇ ਤੇ ਮਠਿਆਈ ਵੰਡੀ ਗਈ | ਇਸ ਮੌਕੇ ਡਾ. ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੇ ਆਪਣਾ ਨਵਾਂ ਸਾਲ ਬਜ਼ੁਰਗਾਂ ਦੇ ਨਾਲ ਮਨਾਇਆ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੁਸ਼ੀ ਦੇ ਪਲ ਇਨ੍ਹਾਂ ਬਜ਼ੁਰਗਾਂ ਨਾਲ ਵੀ ਸਾਂਝੇ ਕਰਨੇ ਚਾਹੀਦੇ ਹਨ | ਇਸ ਮੌਕੇ ਸ੍ਰੀ ਰਕੇਸ਼ ਕੁਮਾਰ ਸੇਵਾ ਮੁਕਤ ਮੁੱਖ ਅਧਿਆਪਕ, ਗੁਰਟੇਕ ਸਿੰਘ, ਗੁਰਵਿੰਦਰ ਕੌਰ, ਡਾ. ਸੁਕ੍ਰਤੀ ਕੌਸ਼ਲ, ਜਸਮੇਹਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੋਖਾ, ਸਰਕਾਰ ਦਾ ਵੱਡਾ ਫੇਲੀਅਰ- ਪ੍ਰਧਾਨ ਬਾਂਗੋਵਾਣੀ/ਧਾਲੀਵਾਲ <br/> ਅਗਲੀ ਖ਼ਬਰ ਪਿੰਡ ਕਲਿਆਣਪੁਰ 'ਚ ਕਿ੍ਸਮਸ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।