23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਐਕਟਿਵਾ ਮਾਰ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਕਈਆਂ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 26-01-2026
ਵਡਾਲਾ ਗ੍ਰੰਥੀਆਂ, 25 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿੰਡ ਤਲਵੰਡੀ ਝੁੰਗਲਾਂ ਵਿਖੇ ਨੌਜਵਾਨ ਨੂੰ ਐਕਟਿਵਾ ਸਕੂਟੀ ਮਾਰ ਕੇ ਜ਼ਖ਼ਮੀ ਕਰਨ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਚਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਉਹ ਨਿੱਜੀ ਕੰਮ ਲਈ ਘਰ ਤੋਂ ਗਲੀ ਵੱਲ ਜਾ ਰਿਹਾ ਸੀ | ਇਸ ਦੌਰਾਨ ਦਿਗਵਿਜੇ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਤਲਵੰਡੀ ਝੁੰਗਲਾਂ ਆਪਣੀ ਐਕਟਿਵਾ ਸਕੂਟੀ 'ਤੇ ਆ ਰਿਹਾ ਸੀ ਤੇ ਉਸ ਨੇ ਆਪਣੀ ਸਕੂਟੀ ਉਸ ਦੀਆਂ ਲੱਤਾਂ ਵਿਚ ਮਾਰ ਦਿੱਤੀ, ਜਿਸ ਕਰਕੇ ਸਕੂਟੀ ਸੱਜੇ ਗੋਡੇ 'ਤੇ ਲੱਗਣ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ | ਉਸ ਨੇ ਦੱਸਿਆ ਕਿ ਦਿਗਵਿਜੇ ਕੁਮਾਰ ਤੇ ਪੈਦਲ ਆ ਰਹੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਫੌਜੀ, ਸੁਮੀਤ ਮਸੀਹ, ਜੋਬਨ, ਏਬਲ ਮਸੀਹ, ਗੋਪੀ, ਪਰਮਜੀਤ ਸਿੰਘ ਉਰਫ਼ ਸਾਘਾ ਤੇ ਛੀਨਾ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ | ਰੌਲਾ ਪੈਣ 'ਤੇ ਉਹ ਸਾਰੇ ਜਾਣੇ ਮੌਕੇ ਤੋਂ ਫਰਾਰ ਹੋ ਗਏ | ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਮੁਹਤਬਰ ਰਘਵੰਤ ਸਿੰਘ ਵਲੋਂ ਮੈਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਮਲਮ-ਪੱਟੀ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ | ਇਸ ਸਬੰਧੀ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਥਾਣਾ ਸੇਖਵਾਂ ਵਿਖ਼ੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਛੀਨਾ ਦਾ ਰਾਕੇਸ਼ ਵਿਲੀਅਮ ਵਲੋਂ ਸਾਥੀਆਂ ਸਮੇਤ ਸਵਾਗਤ ਅਗਲੀ ਖ਼ਬਰ ਚੋਰਾਂ ਵਲੋਂ ਘਰ ਦੇ ਅੱਗੇ ਖੜ੍ਹੀ ਕਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।