24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਹੜ੍ਹਾਂ ਕਾਰਨ ਸਰਹੱਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਤੇ ਸੜਕਾਂ ਦੀਆਂ ਬਰਮਾਂ ਦੀ ਸਾਰ ਲੈਣ ਦੀ ਪ੍ਰਸ਼ਾਸਨ ਤੋਂ ਮੰਗ

ਅੱਡਾ ਗਾਹਲੜੀ ਤੋਂ ਗੁਰਦਾਸਪੁਰ ਨੰੂ ਜਾਂਦੀ ਸੜਕ ਦੀ ਟੁੱਟੀ ਹੋਈ ਬਰਮ | ਤਸਵੀਰ: ਚੱਕਰਾਜਾ <br/> 26-01-2026
ਗੁਰਦਾਸਪੁਰ, 25 ਜਨਵਰੀ (ਚੱਕਰਾਜਾ)-ਪਿਛਲੇ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਤੇ ਸੜਕਾਂ ਦੀਆਂ ਬਰਮਾਂ ਜਿਨ੍ਹਾਂ ਦੀ ਕਈ ਮਹੀਨੇ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਮੁਰੰਮਤ ਨਾ ਕੀਤੇ ਜਾਣ ਕਾਰਨ ਲੋਕਾਂ ਨੰੂ ਆਵਾਜਾਈ 'ਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ | ਸਰਹੱਦੀ ਖੇਤਰ ਅੰਦਰ ਗਾਹਲੜੀ ਤੋਂ ਗੁਰਦਾਸਪੁਰ ਤੇ ਦੋਰਾਂਗਲਾ ਤੋਂ ਗੁਰਦਾਸਪੁਰ ਨੰੂ ਜਾਂਦੀ ਸੜਕ ਜਿਸ ਦਾ ਹੜ੍ਹਾਂ ਦੇ ਪਾਣੀ ਕਾਰਨ ਇਕ ਪਾਸੇ ਦਾ ਕਿਨਾਰਾ ਪੂਰੀ ਤਰ੍ਹਾਂ ਰੁੜ੍ਹ ਚੁੱਕਾ ਹੈ ਤੇ ਸੜਕ ਦੇ ਕਿਨਾਰੇ ਕਈ-ਕਈ ਫੁੱਟ ਡੂੰਘੇ ਖੱਡੇ ਪੈ ਚੁੱਕੇ ਹਨ | ਜਿਸ ਕਾਰਨ ਕਿਨਾਰੇ ਰੁੜ੍ਹਨ 'ਤੇ ਸੜਕਾਂ ਦੀ ਚੌੜਾਈ ਇੰਨ੍ਹੀ ਘੱਟ ਚੁੱਕੀ ਹੈ ਕਿ ਕਿਸੇ ਭਾਰੀ ਵਾਹਨ ਨੰੂ ਆਹਮਣੇ ਸਾਹਮਣੇ ਤੋਂ ਲੰਘਾਉਣਾ ਮੁਸ਼ਕਿਲ ਹੋ ਜਾਂਦਾ ਹੈ | ਹੁਣ ਜਦ ਗੰਨੇ ਦਾ ਸੀਜ਼ਨ ਚੱਲਣ ਕਾਰਨ ਜਦ ਵੀ ਇਨ੍ਹਾਂ ਸੜਕਾਂ ਤੋਂ ਗੰਨੇ ਦੀਆਂ ਭਰੀਆਂ ਟਰਾਲੀਆਂ ਗੁਜ਼ਰਦੀਆਂ ਹਨ ਤਾਂ ਪਿੱਛੋਂ ਜਾਂ ਅੱਗੋਂ ਆਉਣ ਵਾਲੇ ਵਾਹਨ ਨੰੂ ਲੰਘਣ ਲਈ ਰਸਤਾ ਹੀ ਨਹੀਂ ਮਿਲਦਾ ਤੇ ਵਾਹਨ ਚਾਲਕ ਨੰੂ ਇਹੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਵਾਹਨ ਸੜਕ ਤੋਂ ਥੱਲੇ ਡੂੰਘੀ ਜਗ੍ਹਾ ਨਾ ਡਿੱਗ ਜਾਵੇ | ਇੱਥੋਂ ਤੱਕ ਕਿ ਕਈ ਅਜਿਹੇ ਹਾਦਸੇ ਵੀ ਵਾਪਰ ਚੁੱਕੇ ਹਨ | ਪਰ ਲੋਕਾਂ ਦੀ ਬਾਰ-ਬਾਰ ਮੰਗ ਦੇ ਬਾਵਜੂਦ ਵੀ ਇਨ੍ਹਾਂ ਸੜਕਾਂ ਦੇ ਕੰਡਿਆਂ ਦੀ ਹਾਲਤ ਨਹੀਂ ਸੁਧਾਰੀ ਜਾ ਰਹੀ | ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਲਾਕੇ ਦੇ ਮੁਹਤਬਰ ਵਿਅਕਤੀਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਇਨ੍ਹਾਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ |
ਪਿਛਲੀ ਖ਼ਬਰ ਮਣੀ ਭਗਤ ਜੈਦੇਵ ਜੀ ਜਨਮ ਦਿਵਸ ਅਤੇ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਉਤਰਕੋਣਾ ਮੋੜ ਪਾਨਾਗੜ੍ਹ ਵਿਖ਼ੇ ਗੁਰਮਤਿ ਸਮਾਗਮ ਸ... ਅਗਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ 31 ਜਨਵਰੀ ਤੱਕ ਡਰੋਨ ਕੈਮਰਿਆਂ ਨੂੰ ਚਲਾਉਣ/ਉਡਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।