04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨੌਸ਼ਹਿਰਾ ਮੱਝਾ ਸਿੰਘ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਘੁੰਮਣ ਰੋਡ ਦੀ ਹਾਲਤ ਬੇਹੱਦ ਖਸਤਾ ਲੋਕ ਪ੍ਰੇਸ਼ਾਨ

ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਘੁੰਮਣ ਸੜਕ ਦੀ ਖਸਤਾ ਹਾਲਤ | ਤਸਵੀਰ : ਸਤਬੀਰ ਸਿੰਘ ਘੁੰਮਣ <br/> 31-01-2026
ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 30 ਜਨਵਰੀ (ਸਤਬੀਰ ਸਿੰਘ ਘੁੰਮਣ, ਰਵੀ ਭਗਤ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦਾ ਸਭ ਤੋਂ ਵੱਧ ਆਵਾਜਾਈ ਵਾਲੇ ਘੁੰਮਣ ਰੋਡ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਲਿਤ ਕਾਲੋਨੀ ਨਾਲ ਲਗਦੀ ਸੜਕ 'ਤੇ ਪਾਣੀ ਦਾ ਪੁਖ਼ਤਾ ਨਿਕਾਸ ਨਾ ਹੋਣ ਕਾਰਨ ਪਾਣੀ ਸੜਕ 'ਤੇ ਖੜਾ ਰਹਿਣ ਕਾਰਨ ਸੜਕ 'ਤੇ ਵੱਡ ਅਕਾਰੀ ਟੋਏ ਪੈ ਜਾਣ ਕਾਰਨ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ | ਇਸ ਸੜਕ ਰਾਹੀਂ ਕਰੀਬ 50 ਪਿੰਡਾਂ ਦੇ ਲੋਕ ਆਪਣੇ ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਤੋਂ ਇਲਾਵਾ ਘਰੇਲੂ ਖ਼ਬੀਦਦਾਰੀ ਕਰਨ ਤੇ ਵੱਡੀ ਗਿਣਤੀ 'ਚ ਬੱਚੇ ਆਪਣੇ 2 ਪਹੀਆ ਵਾਹਨਾਂ, ਸਕੂਲ ਬੱਸਾਂ ਰਾਹੀਂ ਵੱਖ-ਵੱਖ ਸਕੂਲਾਂ ਤੇ ਹੋਰ ਵਿੱਦਿਅਕ ਸੰਸਥਾਵਾਂ 'ਚ ਵਿੱਦਿਆ ਗ੍ਰਹਿਣ ਕਰਨ ਆਉਂਦੇ ਹਨ | ਉਕਤ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਸਮੂਹਿਕ ਤੌਰ 'ਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਵਿਚ ਹਾਂ, ਪਰ ਸਬੰਧਿਤ ਵਿਭਾਗ ਇਸ ਸੜਕ ਪ੍ਰਤੀ ਬੇਖ਼ਬਰ ਲੱਗ ਰਿਹਾ ਹੈ | ਦੱਸਣਯੋਗ ਹੈ ਕਿ ਕਸਬਾ ਨੌਸ਼ਹਿਰਾ ਮੱਝਾ ਸਿੰਘ ਅੰਦਰ ਗੰਦੇ ਪਾਣੀ ਦੀ ਵੱਡੀ ਸਮੱਸਿਆ ਨੂੰ ਦੂਰ ਕਰਨ ਲਈ ਮੌਜ਼ੂਦਾ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਨਾਲ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਚੱਲ ਰਹੇ ਵੱਡੇ ਸੀਵਰੇਜ ਪੋ੍ਰਜੈਕਟ ਦੇ ਮੁਕੰਮਲ ਹੋਣ ਨਾਲ ਸਥਾਨਕ ਕਸਬੇ ਦੇ ਸਮੁੱਚੇ ਗੰਦੇੇ ਪਾਣੀ ਦੇ ਨਿਕਾਸ ਤੋਂ ਲੋਕਾਂ ਨੂੰ ਰਾਹਤ ਤੇ ਕਸਬੇ ਦੀਆਂ ਅੰਦਰੂਨੀ ਤੇ ਸੰਪਰਕ ਿਲੰਕ ਸੜਕਾਂ ਦੀ ਹਾਲਤ ਠੀਕ ਹੋਣ ਦੀ ਉਮੀਦ ਹੈ | ਸਥਾਨਕ ਇਲਾਕੇ ਦੇ ਲੋਕਾਂ ਨੇ ਸੰਬਧਿਤ ਵਿਭਾਗ ਤੇ ਚੁਣੇ ਨੁਮਾਇੰਦਿਆਂ ਤੋਂ ਮੰਗ ਕੀਤੀ ਹੈ ਕਿ ਨੌਸ਼ਹਿਰਾ ਮੱਝਾ ਸਿੰਘ ਤੋਂ ਘੁੰਮਣ ਰੋਡ ਦਾ ਪਹਿਲ ਦੇ ਆਧਾਰ 'ਤੇ ਨਵੀਨੀਕਰਨ ਕਰਕੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਮੁਕਤ ਕੀਤਾ ਜਾਵੇ |
ਪਿਛਲੀ ਖ਼ਬਰ ਬਟਾਲਾ 'ਚ ਇਕੋ ਰਾਤ 3 ਦੁਕਾਨਾਂ 'ਚੋਂ ਨਕਦੀ ਚੋਰੀ ਅਗਲੀ ਖ਼ਬਰ ਬਾਬਾ ਗਰੀਬ ਦਾਸ ਗਊਸ਼ਾਲਾ ਮਛਰਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।