03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਾਲਿਆਂ ਦੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ

ਅਜੀਤ ਡੈਸਕ 31-01-2026
ਬਟਾਲਾ, 30 ਜਨਵਰੀ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਭਾਗੋਵਾਲ ਵਾਲਿਆਂ ਦੇ 52ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ 'ਚ ਜ਼ਰੂਰੀ ਮੀਟਿੰਗ ਮੁੱਖ ਸੇਵਾਦਾਰ ਸਰਬਜੀਤ ਸਿੰਘ ਭਾਗੋਵਾਲ ਦੀ ਅਗਵਾਈ 'ਚ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਕੀਤੀ ਗਈ | ਬਰਸੀ ਸਮਾਗਮ ਦੀਆਂ ਤਿਆਰੀਆਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਸੰਗਤ ਦੀ ਜਾਣਕਾਰੀ ਲਈ ਸੇਵਾਦਾਰਾਂ ਵਲੋਂ ਫਲੈਕਸ ਤੇ ਪੋਸਟਰ ਲਗਾਏ ਜਾ ਰਹੇ ਹਨ | ਗੁਰਦੁਆਰਾ ਕੰਪਲੈਕਸ ਦੀਆਂ ਤਿਆਰੀਆਂ ਤੇ ਰੰਗ-ਰੋਗਨ ਦੇ ਕੰਮ ਚੱਲ ਰਹੇ ਹਨ | ਲੰਗਰ ਦੇ ਪ੍ਰਬੰਧਾਂ ਤੋਂ ਇਲਾਵਾ ਹੋਰ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਬਰਸੀ ਸਮਾਗਮ ਦੇ ਪਹਿਲਾ ਪੜ੍ਹਾਅ 9 ਫਰਵਰੀ ਤੋਂ ਆਰੰਭ ਹੋ ਰਹੇ ਹਨ | 9 ਫਰਵਰੀ ਨੂੰ 8 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 11 ਫਰਵਰੀ ਨੂੰ ਪਾਏ ਜਾਣਗੇ | 12 ਫਰਵਰੀ ਨੂੰ ਬਰਸੀ ਸਮਾਗਮ ਦੇ ਦੂਜੇ ਪੜ੍ਹਾਅ ਦੇ 10 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 14 ਫਰਵਰੀ ਨੂੰ ਪਾਏ ਜਾਣਗੇ | ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਖੁੱਲੇ ਪੰਡਾਲ 'ਚ ਦੀਵਾਨ ਸਜਾਏ ਜਾਣਗੇ | ਇਸ ਮੌਕੇ ਸੰਤ ਬਾਬਾ ਨਾਮਦੇਵ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾ ਵਾਲੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਮੌਕੇ ਭਾਈ ਭਗਤਾ ਸਿੰਘ ਨਾਮਧਾਰੀ ਦਾ ਕੀਰਤਨੀ ਜਥਾ ਸੰਗਤਾਂ ਨੂੰ ਰਾਗਾਂ ਦੇ ਆਧਾਰਿਤ ਕੀਰਤਨ ਸਰਵਣ ਕਰਵਾਉਣਗੇ | ਪ੍ਰਸਿੱਧ ਕਵੀਸ਼ਰ ਜਥੇਦਾਰ ਸੁਖਵੰਤ ਸਿੰਘ ਮੁਹਾਵਾ, ਜਥੇਦਾਰ ਦਿਲਬਾਗ ਸਿੰਘ ਵਲਟੋਹਾ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭਾਈ ਜੋਗਾ ਸਿੰਘ ਭਾਗੋਵਾਲ ਦਾ ਕਵੀਸ਼ਰੀ ਜਥਾ ਸੰਤਾਂ ਦੀ ਮਹਿਮਾ ਕਰੇਗਾ | ਇਸ ਮੌਕੇ ਇੰਜੀਨੀਅਰ ਰਾਜਪਾਲ ਸਿੰਘ ਕਾਹਲੋਂ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏ-ਪੰਜਾਬ, ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਲੈਕ. ਰਣਜੋਧ ਸਿੰਘ ਪਿੰਟਾ, ਸਾ. ਸਰਪੰਚ ਨਰਿੰਦਰ ਸਿੰਘ ਸੈਦਮੁਬਾਰਕ, ਲੈਕ. ਹਰਪਾਲ ਸਿੰਘ ਬਟਾਲਾ, ਲੈਕ. ਦਿਲਬਾਗ ਸਿੰਘ ਐਨੋਕੋਟ, ਗੁਰਦੀਪ ਸਿੰਘ ਬਾਜਵਾ, ਅਮਰਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਬਟਾਲਾ 'ਚ ਇਕੋ ਰਾਤ 3 ਦੁਕਾਨਾਂ 'ਚੋਂ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।