24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਾਰਕਫੈੱਡ ਵਲੋਂ ਸਹਿਕਾਰੀ ਸਭਾ ਭੁੰਬਲੀ ਵਿਖੇ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 01-02-2026
ਤਿੱਬੜ, 31 ਜਨਵਰੀ (ਸੋਹਨ ਮਲਿਕ)-ਸਹਿਕਾਰੀ ਸਭਾ ਭੁੰਬਲੀ ਵਿਖੇ ਮਾਰਕਫੈੱਡ ਧਾਰੀਵਾਲ ਵਲੋਂ ਇਕ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ | ਇਸ 'ਚ ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਪਸ਼ੂ ਖ਼ੁਰਾਕ ਤੇ ਰਬੀ ਫ਼ਸਲਾਂ ਦੀ ਸਾਂਭ-ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਸ਼ੂਆਂ ਦੀ ਖ਼ੁਰਾਕ ਸੰਬੰਧੀ ਮਾਹਿਰ ਡਾ. ਪੁਨੀਤ ਵਲੋਂ ਪਸ਼ੂਆਂ ਨੂੰ ਸੰਤੁਲਿਤ ਆਹਾਰ ਦੇਣ ਸੰਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਵਲੋਂ ਗੈਰ ਮਿਆਰੀ ਖ਼ੁਰਾਕ ਪਸ਼ੂਆਂ ਨੂੰ ਨਾ ਪਾਉਣ ਤੇ ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈੱਡ ਵਲੋਂ ਤਿਆਰ ਕੀਤੀ ਪਸ਼ੂ ਖ਼ੁਰਾਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਖਾਦ ਸਪਲਾਈ ਅਫ਼ਸਰ ਗੁਰਦਾਸਪੁਰ ਰਜਨੀ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਉੱਚ ਸ਼ਾਖਾ ਅਫ਼ਸਰ ਮਨਪ੍ਰੀਤ ਕੌਰ, ਸੇਲਜ਼ਮੈਨ ਮੇਜਰ ਸਿੰਘ, ਫ਼ੀਲਡ ਅਫ਼ਸਰ ਨਵਤੇਜ ਸਿੰਘ ਢੀਂਡਸਾ, ਸਹਾਇਕ ਖੇਤਰੀ ਅਫ਼ਸਰ ਨਵਰਾਜ ਸਿੰਘ ਅਤੇ ਨਾਨਕ ਜੋਤ ਸਿੰਘ ਹਾਜ਼ਰ ਸਨ | ਕਿਸਾਨਾਂ ਵਲੋਂ ਇਸ ਕੈਂਪ ਨੂੰ ਲਾਹੇਵੰਦ ਦੱਸਿਆ ਅਤੇ ਸਕੱਤਰ ਸਹਿਕਾਰੀ ਸਭਾ ਵਲੋਂ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਦਰਿਆ ਬਿਆਸ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ, ਸਰਕਾਰ ਨੰੂ ਲੱਗ ਰਿਹਾ ਲੱਖਾਂ ਦਾ ਚੂਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।