26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਨਵੀਂ ਸੋਚ ਤੇ ਚੇਤਨਾ ਦਿੱਤੀ-ਭੁਪਿੰਦਰ ਸਿੰਘ ਮੁੰਨਾ

ਅਜੀਤ ਡੈਸਕ 01-02-2026
ਘਰੋਟਾ, 31 ਜਨਵਰੀ (ਸੰਜੀਵ ਗੁਪਤਾ)-ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ ਕੀਤੀ ਗਈ | ਸ਼ੋਭਾ ਯਾਤਰਾ 'ਚ ਇਲਾਕੇ ਦੀ ਸੰਗਤ ਨੇ ਭਾਗ ਲਿਆ ਤੇ ਗੁਰੂ ਜੀ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਗੂੰਜ ਉੱਠਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਘਰੋਟਾ ਠਾਕੁਰ ਭੁਪਿੰਦਰ ਸਿੰਘ ਮੁੰਨਾ ਨੇ ਪਿੰਡ ਪਰਮਾਨੰਦ ਵਿਖੇ ਸ਼ਿਰਕਤ ਕੀਤੀ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਨੇ ਸਮਾਜ ਨੂੰ ਇਕ ਨਵੀਂ ਸੋਚ ਅਤੇ ਚੇਤਨਾ ਦਿੱਤੀ ਜੋ ਅੱਜ ਵੀ ਮਨੁੱਖਤਾ ਲਈ ਪੇ੍ਰਰਨਾ ਦਾ ਸਰੋਤ ਹੈ | ਉਨ੍ਹਾਂ ਗੁਰੂ ਜੀ ਦੇ ਜੀਵਨ, ਉਪਦੇਸ਼ਾਂ ਤੇ ਸਿੱਖਿਆਵਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਸਮਾਜਿਕ ਸਮਾਨਤਾ, ਭਾਈਚਾਰੇ ਤੇ ਸੱਚਾਈ ਦਾ ਮਜ਼ਬੂਤ ਸੰਦੇਸ਼ ਦਿੰਦੀ ਹੈ | ਸਮਾਗਮ ਦੌਰਾਨ ਸਰਪੰਚ ਕੁਲਦੀਪ ਕੁਮਾਰ ਸਮੇਤ ਸਭਾ ਤੇ ਕਮੇਟੀ ਅਹੁਦੇਦਾਰ ਹਾਜ਼ਰ ਰਹੇ | ਇਸ ਮੌਕੇ ਸਰਪੰਚ ਕੁਲਦੀਪ ਕੁਮਾਰ ਤੇ ਕਮੇਟੀ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਤੇ ਸੰਗਤ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ | ਉਪਰੰਤ ਭਜਨ-ਕੀਰਤਨ ਦਾ ਆਯੋਜਨ ਕੀਤਾ | ਇਸ ਮੌਕੇ ਸਥਾਨਿਕ ਅਹੁਦੇਦਾਰ, ਪੰਚ, ਸਰਪੰਚ, ਜੱਗਾ ਠਾਕੁਰ, ਰਵੀ ਕੁਮਾਰ, ਹੈਪੀ ਸਰਪੰਚ, ਅਨਿਲ ਸੋਨੰੂ ਸਮੇਤ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਦੇਸ਼ ਲਈ 10 ਸਾਲ ਪਾਕਿਸਤਾਨ ਦੀ ਸਜ਼ਾ ਕੱਟ ਕੇ ਵੀ ਗ਼ੁਰਬਤ ਭਰੀ ਜ਼ਿੰਦਗੀ ਜੀਅ ਰਿਹਾ ਬਿਸ਼ਨ ਦਾਸ ਅਗਲੀ ਖ਼ਬਰ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਕਤਲ ਕੇਸ 'ਚ ਭਗੌੜਾ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।