24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੁਰਜ ਸਾਹਿਬ ਦੀ ਚੋਣ

ਅਜੀਤ ਡੈਸਕ 13-02-2026
ਧਾਰੀਵਾਲ, 12 ਫਰਵਰੀ (ਸਵਰਨ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ੋਨ ਬੁਰਜ ਸਾਹਿਬ ਪੰਜਵੀਂ ਪਾਤਸ਼ਾਹੀ ਧਾਰੀਵਾਲ ਦੀ ਕੋਰ ਕਮੇਟੀ ਦੀ ਚੋਣ ਕੀਤੀ ਗਈ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਵਿਧਾਨ ਅਨੁਸਾਰ ਜ਼ੋਨ ਬੁਰਜ ਸਾਹਿਬ ਜੀ ਦਾ ਚੋਣ ਇਜਲਾਸ ਕਰਾਇਆ ਗਿਆ | ਇਸ ਮੌਕੇ ਸੂਬਾ ਪੱਧਰੀ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਹਰਵਿੰਦਰ ਸਿੰਘ ਮਸਾਣੀਆਂ ਅਬਜ਼ਰਵਰ ਵਜੋਂ ਪਹੁੰਚੇ | ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਤੰਤਰ ਦਾ ਮਖੌਟਾ ਪਾ ਕੇ ਤਾਨਾਸ਼ਾਹੀ ਰਵੱਈਆ ਅਪਨਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤ ਕੇ ਦੇਸ਼ ਬਰਬਾਦ ਕਰਨ ਦੇ ਰਾਹ 'ਤੇ ਤੁਰ ਪਈਆਂ ਹਨ ਤੇ ਇਸ ਲਈ ਲੋਕਾਂ ਦਾ ਲਾਮਬੰਦ ਹੋਣਾ ਜ਼ਰੂਰੀ ਹੋ ਗਿਆ ਹੈ | ਹਰਚਰਨ ਸਿੰਘ ਧਾਲੀਵਾਲ ਕਲਾ, ਸਤਨਾਮ ਸਿੰਘ ਖਾਨਮਲੱਕ ਨੇ ਪਿਛਲੇ ਸੰਘਰਸ਼ਾਂ ਤੋਂ ਕੀਤੀਆਂ ਗਈਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਤੇ ਪੁਰਾਣੀ ਜ਼ੋਨ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ, ਜਿਸ 'ਤੇ ਚਲਦਿਆਂ ਚੁਣੇ ਹੋਏ ਡੈਲੀਗੇਟਾਂ ਦੁਆਰਾ ਇਕ ਵਾਰ ਫਿਰ ਤੋਂ ਪ੍ਰਧਾਨ ਹਰਚਰਨ ਸਿੰਘ ਧਾਲੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ | ਪ੍ਰਧਾਨ ਹਰਚਰਨ ਸਿੰਘ ਧਾਲੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ, ਖਜ਼ਾਨਚੀ ਪ੍ਰਗਟ ਸਿੰਘ ਬੱਬਰੀ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਭੋਜਰਾਜ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਸਲਾਹਾਕਾਰ ਸਰਬਜੀਤ ਕੌਰ, ਜਥੇਬੰਦਕ ਸਕੱਤਰ ਪਿੰਕੀ, ਮੀਤ ਪ੍ਰਧਾਨ ਗੁਰਮੁੱਖ ਸਿੰਘ, ਪ੍ਰਚਾਰ ਸਕੱਤਰ ਪਲਵਿੰਦਰ ਸਿੰਘ, ਲੰਗਰ ਇੰਚਾਰਜ ਹੇਮ ਸਿੰਘ, ਵਲੰਟੀਅਰ ਰਵੇਲ ਸਿੰਘ ਛੀਨਾ ਰੇਤ ਵਾਲਾ ਆਦਿ ਚੁਣੇ ਗਏ |
ਪਿਛਲੀ ਖ਼ਬਰ ਮਾਤਾ ਪਰਮਜੀਤ ਕੌਰ ਰੰਧਾਵਾ ਬਿਸ਼ਨੀਵਾਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਵਲੋਂ 42ਵੇਂ ਸਾਲਾਨਾ ਵਿਰਾਸਤੀ ਖੇਡ ਮੇਲੇ ਦੀ ਧੂਮ-ਧੜੱਕੇ ਨਾਲ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।