ਬਟਾਲਾ, 12 ਫਰਵਰੀ (ਹਰਦੇਵ ਸਿੰਘ ਸੰਧੂ)-ਸਿੱਖ ਮਿਸ਼ਨਰੀ ਕਾਲਜ ਲੁਧਿਆਣ ਵਲੋਂ ਲਈ ਧਾਰਮਿਕ ਪ੍ਰੀਖਿਆ 2025 ਵਿਚੋਂ ਗੁਰੂ ਰਾਮਦਾਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਧੀਆ ਨੰਬਰ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸੰਬੰਧੀ ਪਿ੍ੰਸੀਪਲ ਧੰਨਰਾਜ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਾਲ 2025 'ਚ ਸਿੱਖ ਮਿਸ਼ਨਰੀ ਕਾਲਜ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਸਾਡੇ ਸਕੂਲ ਦੇ ਵਿਦਿਆਰਥੀ ਮਨਮੀਤ ਕੌਰ ਨੇ 285/300 ਅੰਕ ਪ੍ਰਾਪਤ ਕਰ ਕੇ ਪੰਜਾਬ ਚੋਂ ਦੂਜੇ ਦਰਜੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਤੀਸਰੇ ਦਰਜੇ 'ਚੋਂ ਸਿਮਰਨਦੀਪ ਕੌਰ ਨੇ 296 ਅੰਕ ਹਾਸਲ ਕਰਕੇ ਪਹਿਲਾ ਤੇ ਪ੍ਰਭਪ੍ਰੀਤ ਕੌਰ ਨੇ 294 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਨੇ ਹੋਰ ਦੱਸਿਆ ਕਿ ਇਸ ਵਾਰ 17 ਮੈਰਿਟਾਂ, 22 ਏ ਗ੍ਰੇਡ, 19 ਬੀ ਗ੍ਰੇਡ, 12 ਸੀ ਗ੍ਰੇਡ ਹਾਸਲ ਕੀਤੀਆਂ | ਇਨ੍ਹਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਤੇ ਸਟਾਫ ਵਲੋਂ ਵਧਾਈ ਦਿੱਤੀ ਗਈ ਤੇ ਮਿਠਾਈ ਵੰਡੀ ਗਈ | ਇਸ ਮੌਕੇ ਉਪ ਪਿੰ੍ਰਸੀਪਲ ਸੁਖਬੀਰ ਕੌਰ, ਰਜਵੰਤ ਕੌਰ, ਰਮਨਦੀਪ ਕੌਰ, ਹਰਜਿੰਦਰ ਕੌਰ, ਜਸਪਾਲ ਕੌਰ, ਮਨਿੰਦਰ ਸਿੰਘ, ਸੰਦੀਪ ਕੌਰ, ਸ਼ੁਭਕਰਮਨ ਕੌਰ, ਪ੍ਰਭਜੋਤ ਕੌਰ, ਕਮਲਜੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |