17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਾਸਟਰ ਮੋਹਣ ਸਿੰਘ ਸਿੱਧਵਾਂ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 14-02-2026
ਤਿੱਬੜ, 13 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਮਾਸਟਰ ਮੋਹਣ ਸਿੰਘ ਸਿੱਧਵਾਂ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸਿੱਧਵਾਂ ਵਿਖੇ ਪਾਏ ਗਏ | ਉਪਰੰਤ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਮਾਸਟਰ ਮੋਹਣ ਸਿੰਘ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਮਾਸਟਰ ਮੋਹਣ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਸਟਰ ਜੀ ਦੀ ਜੀਵਨੀ 'ਤੇ ਚੱਲਦੇ ਹੋਏ ਐੱਸ.ਡੀ.ਓ. ਗੁਰਮੀਤ ਸਿੰਘ ਅਤੇ ਮਾਸਟਰ ਰਾਜਦੀਪ ਸਿੰਘ ਨੰੂ ਲੋਕ ਸੇਵਾ ਕਰਨ ਦੀ ਜਾਗ ਲਗਾਈ ਗਈ ਹੈ | ਇਸ ਮੌਕੇ ਬੀਬੀ ਜਤਿੰਦਰ ਕੌਰ ਖੁੰਡੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਕ੍ਰਿਪਾਲ ਸਿੰਘ ਗੁੰਝੀਆਂ, ਜੋਗਿੰਦਰ ਸਿੰਘ ਨਾਨੋਵਾਲੀਆ ਆਦਿ ਨੇ ਮਾਸਟਰ ਮੋਹਣ ਸਿੰਘ ਨੰੂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸਤਨਾਮ ਸਿੰਘ ਬਾਗੜੀਆਂ, ਕਿਸਾਨ ਆਗੂ ਜਸਬੀਰ ਸਿੰਘ ਬਾਗੜੀਆਂ, ਹਰਪਾਲ ਸਿੰਘ ਰਿਆੜ, ਦਿਲਬਾਗ ਸਿੰਘ ਬੋਪਾਰਾਏ, ਹਰਜੀਤ ਸਿੰਘ ਟਿੱਕਾ, ਮਨਮੋਹਨ ਸਿੰਘ ਪੱਖੋਕੇ, ਵਿਕਰਮ ਠਾਕੁਰ, ਮਹਿੰਦਰ ਸਿੰਘ ਸਿਧਵਾਂ ਸਾਬਕਾ ਚੇਅਰਮੈਨ, ਪਿ੍ੰ: ਰਜਿੰਦਰ ਸਿੰਘ, ਦਲਬੀਰ ਸਿੰਘ ਬਿੱਲਾ ਭਟੋਇਆ, ਮਾਸਟਰ ਭੁਪਿੰਦਰ ਸਿੰਘ ਸਮਰਾ, ਬਲਬੀਰ ਸਿੰਘ, ਅਨਿਲ ਭੱਲਾ, ਗੁਰਪ੍ਰੀਤ ਸਿੰਘ, ਸੰਜੇ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ | ਮਾਸਟਰ ਰਾਜਦੀਪ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਮਰੇਡ ਅਜੀਤ ਸਿੰਘ ਸਿਧਵਾਂ, ਗੁਰਮੀਤ ਸਿੰਘ ਐੱਸ.ਡੀ.ਓ ਸਬ ਅਰਬਨ ਗੁਰਦਾਸਪੁਰ, ਕਸ਼ਮੀਰ ਸਿੰਘ ਸਾਬਕਾ ਡਾਇਰੈਕਟਰ ਡੇਅਰੀ ਵਿਭਾਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ. ਐੱਸ. ਐੱਮ. ਕਾਲਜ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ 'ਪੰਜਾਬ ਸਖੀ ਸ਼ਕਤੀ ਮੇਲਾ-2026' ਸਫਲਤਾ ਪੂਰਵਕ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।