17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਏਡਿਡ ਸਕੂਲ ਰਿਟਾਇਰਡ ਟੀਚਰਜ਼ ਯੂਨੀਅਨ ਨੇ ਪਿ੍ੰਸੀਪਲ ਆਹਲੂਵਾਲੀਆ ਤੇ ਜੌਹਰ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 14-02-2026
ਪਠਾਨਕੋਟ, 13 ਫਰਵਰੀ (ਸੰਧੂ)-ਏਡਿਡ ਸਕੂਲ ਰਿਟਾਇਰਡ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਪਠਾਨਕੋਟ ਨੇ ਗੁਰੂ ਅਰਜਨ ਦੇਵ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਾਈਾ ਮੁਹੱਲਾ ਵਿਖੇ ਜਨਰਲ ਸਕੱਤਰ ਰਵਿੰਦਰ ਗੁਪਤਾ ਦੀ ਪ੍ਰਧਾਨਗੀ ਹੇਠ ਇਕ ਸ਼ਾਨਦਾਰ ਅਧਿਆਪਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਦੋ ਸੀਨੀਅਰ ਸਿੱਖਿਆ ਸ਼ਾਸਤਰੀਆਂ ਪਿ੍ੰਸੀਪਲ ਰਿੰਪੀ ਆਹਲੂਵਾਲੀਆ ਅਤੇ ਵਰਿੰਦਰ ਕੌਰ ਜੌਹਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਯੂਨੀਅਨ ਮੈਂਬਰ ਪਿ੍ੰਸੀਪਲ ਵਿਜੇ ਸ਼ਰਮਾ ਨੇ ਯੂਨੀਅਨ ਦੇ ਲੰਬੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਅਤੇ ਆਪਣੇ ਸਾਰੇ ਅਧਿਆਪਕਾਂ ਨੂੰ ਯੂਨੀਅਨ ਦੀ ਮਾਸਿਕ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪਿ੍ੰਸੀਪਲ ਰਣਜੀਤ ਸਿੰਘ, ਹੰਸ ਰਾਜ ਸ਼ਰਮਾ, ਸਦਾਨੰਦ, ਭਗਵਾਨ ਦਾਸ, ਡਾ: ਰਾਕੇਸ਼ ਸ਼ਰਮਾ, ਸੁਸ਼ੀਲ ਸਿੰਘ, ਰਾਜਨ ਸੂਦ, ਦੇਵੇਂਦਰ ਸ਼ਰਮਾ, ਸਵਿਤਾ ਗੁਪਤਾ, ਨਿਰਮਲ ਜੌਹਰ, ਸਰਸਵਤੀ ਸ਼ਰਮਾ, ਸਤਿਆਵਤੀ ਸ਼ਰਮਾ, ਮਨਦੀਪ ਕੌਰ ਬਾਜਵਾ, ਜੋਤੀ, ਦੇਵੇਂਦਰ ਸ਼ਰਮਾ, ਪਿ੍ੰਸੀਪਲ ਮਨਜੀਤ ਮੱਲ, ਇੰਦੂ, ਰੇਣੂ, ਸੁਨੀਤਾ ਭੱਟੀ, ਅਨੀਤਾ ਸਾਹਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਐੱਸ. ਐੱਸ. ਐੱਮ. ਕਾਲਜ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।