18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਜੇ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਦਾ ਵਫ਼ਦ ਕੇਂਦਰੀ ਮੰਤਰੀ ਨੂੰ ਮਿਲਿਆ

ਅਜੀਤ ਡੈਸਕ 15-02-2026
ਬਟਾਲਾ, 14 ਫਰਵਰੀ (ਸਤਿੰਦਰ ਸਿੰਘ)-ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਦਾ ਵਫ਼ਦ ਨੇ ਕੇਂਦਰੀ ਉਪਭੋਗਤਾ ਮਾਮਲੇ, ਖਾਦ ਤੇ ਸਰਕਾਰੀ ਵੰਡ ਮੰਤਰੀ ਪਹਿਲਾਦ ਜੋਸ਼ੀ ਨਾਲ ਦਿੱਲੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਤੇ ਭਖਦਿਆਂ ਮਸਲਿਆਂ ਸੰਬੰਧੀ ਆਪਣਾ ਮੰਗ ਪੱਤਰ ਦਿੱਤਾ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ | ਇਸ ਮੌਕੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੇ ਨਾਲ ਹਰਿਆਣਾ ਦੇ ਆੜ੍ਹਤੀਆ ਐਸ਼ੋੋਸੀਏਟ ਦੇ ਪ੍ਰਧਾਨ ਵੀ ਨਾਲ ਸਨ | ਇਸ ਮੌਕੇ ਪ੍ਰਧਾਨ ਕਾਲੜਾ ਵਲੋਂ ਪੰਜਾਬ ਦੇ ਆੜ੍ਹਤੀਆਂ ਦੀ ਆੜ੍ਹਤ ਢਾਈ ਫੀਸਦੀ ਦਾ ਮੁੱਦਾ ਬਹੁਤ ਹੀ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ | ਫੈਡਰੇਸ਼ਨ ਆਫ਼ ਆੜਤੀਆ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਾਲ ਆੜ੍ਹਤੀਆਂ ਦੇ ਤਿੰਨ ਭਖਦੇ ਮੁੱਦਿਆਂ ਸੰਬੰਧੀ ਗੱਲ ਕੀਤੀ ਗਈ | ਉਨ੍ਹਾਂ ਨੂੰ ਦੱਸਿਆ ਗਿਆ ਕਿ ਆੜ੍ਹਤੀਆਂ ਦੀ ਆੜ੍ਹਤ ਢਾਈ ਫੀਸਦੀ ਸੀ, ਪਰ ਕੋਰੋਨਾ ਕਾਲ ਦੌਰਾਨ ਸਰਕਾਰ ਵਲੋਂ ਇਸ ਨੂੰ ਫਿਕਸ ਕਰ ਦਿੱਤਾ ਗਿਆ, ਹੁਣ ਉਹ ਦਾਮੀ ਘਟ ਕੇ ਡੇਢ ਫੀਸਦੀ ਦੇ ਕਰੀਬ ਰਹਿ ਗਈ ਹੈ, ਜਿਸ ਨਾਲ ਆੜ੍ਹਤੀ ਵਰਗ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਇਸ ਦੌਰਾਨ ਕੇਂਦਰੀ ਮੰਤਰੀ ਨੂੰ ਐਫਸੀਆਈ ਵਲੋਂ ਈਪੀਐਫ ਦੀ ਆੜ ਵਿਚ ਰੋਕੀ ਗਈ 55 ਕਰੋੜ ਦੇ ਲਗਪਗ ਪੰਜਾਬ ਦੇ ਆੜ੍ਹਤੀਆਂ ਦੀ ਰਕਮ ਨੂੰ ਵੀ ਜਲਦੀ ਜਾਰੀ ਕਰਨ ਲਈ ਮੰਗ ਕੀਤੀ ਗਈ | ਕੇਂਦਰੀ ਮੰਤਰੀ ਸ੍ਰੀ ਪ੍ਰਹਿਲਾਦ ਜੋਸ਼ੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਹੱਲ ਕੱਢਣਗੇ | ਸ੍ਰੀ ਸੁਨੀਲ ਜਾਖੜ ਅਤੇ ਸ੍ਰੀ ਤਰੁਣ ਚੁੱਘ ਨੇ ਵੀ ਆੜ੍ਹਤੀਆਂ ਦੀਆਂ ਮੰਗਾਂ ਦੀ ਪੜੋੜਤਾ ਕੀਤੀ | ਇਸ ਮੌਕੇ ਮਨਬੀਰ ਸਿੰਘ ਰੰਧਾਵਾ, ਪ੍ਰਧਾਨ ਅਮਨਦੀਪ ਸਿੰਘ ਛੀਨਾ, ਅਵਤਾਰ ਸਿੰਘ ਗੁਰਾਇਆ, ਸਮੀਰ ਜੈਨ, ਕੁਲਦੀਪ ਸਿੰਘ ਕਸੇਲ, ਜਗਤਾਰ ਸਿੰਘ ਧੂਰੀ, ਸੁਖੀ ਖੰਨਾ, ਬਬੀ ਦਾਣੇਵਾਲੀਆ, ਸੁੱਚਾ ਸਿੰਘ, ਧਨਰਾਜ ਬਾਜਵਾ, ਭੁਪਿੰਦਰ ਸਿੰਘ ਮੰਮਣਕੇ, ਸਾਹਿਬ ਸਿੰਘ ਭੂਰਾ, ਗੁਰਦੇਵ ਸਿੰਘ ਛੇਹਰਟਾ, ਹਰੀਸ ਦੇਵਗਨ, ਰਜੀਵ ਭੱਲਾ, ਮਨਜਿੰਦਰ ਸਿੰਘ ਜੰਡਿਆਲਾ, ਗੁਰਜੰਟ ਸਿੰਘ ਤਲਵੰਡੀ ਆਦਿ ਸਮੇਤ ਆੜਤੀ ਹਾਜ਼ਰ ਸਨ |
ਪਿਛਲੀ ਖ਼ਬਰ ਰਮਨ ਬਹਿਲ ਨੇ ਸਰਾਵਾਂ ਵਿਖੇ 45 ਲੱਖ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਡਾ. ਧਰਮਸੋਤ ਵਲੋਂ ਸਾਥੀਆਂ ਸਮੇਤ ਬਿਕਰਮ ਸਿੰਘ ਮਜੀਠੀਆ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।