19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ੍ਰੀ ਯੋਗੇਸ਼ਵਰ ਯੂਥ ਕਲੱਬ ਵਲੋਂ 16ਵਾਂ ਸਾਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 15-02-2026
ਪਠਾਨਕੋਟ, 14 ਫਰਵਰੀ (ਸੰਧੂ)-ਸ਼ਿਵਰਾਤਰੀ ਦੇ ਸ਼ੁੱਭ ਮੌਕੇ ਸ੍ਰੀ ਯੋਗੇਸ਼ਵਰ ਯੂਥ ਕਲੱਬ ਵਲੋਂ 16ਵਾਂ ਸਾਲਾਨਾ ਭੰਡਾਰਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸਮਾਗਮ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਭੰਡਾਰੇ ਦਾ ਪ੍ਰਸ਼ਾਦ ਛਕਿਆ | ਪ੍ਰੋਗਰਾਮ ਦੌਰਾਨ ਕਲੱਬ ਦੇ ਮੈਂਬਰਾਂ ਅਤੇ ਵਲੰਟੀਅਰਾਂ ਨੇ ਪੂਰੀ ਸ਼ਰਧਾ ਨਾਲ ਸੇਵਾ ਕੀਤੀ | ਸ਼ਰਧਾਲੂਆਂ ਨੂੰ ਭੋਜਨ ਅਤੇ ਪ੍ਰਸ਼ਾਦ ਵੰਡਿਆ | ਇਸ ਮੌਕੇ ਭਾਜਪਾ ਉੱਤਰੀ ਡਿਵੀਜ਼ਨ ਦੇ ਪ੍ਰਧਾਨ ਨਿਪੁਨ ਗੁਪਤਾ, ਸੰਜੂ ਮਹਾਜਨ, ਰਾਕੇਸ਼ ਮਹਾਜਨ, ਸੌਰਭ ਮਹਾਜਨ, ਅਜੇ ਗੁਪਤਾ, ਪੰਕਜ ਗੁਪਤਾ, ਸੁਧੀਰ ਗੁਪਤਾ, ਮਹਾਜਨ ਯੁਵਾ ਵਿੰਗ ਟੀਮ ਤੋਂ ਰੋਹਿਤ ਮਹਾਜਨ, ਸਰਾਫ਼ਾ ਸੰਘ ਯੂਨੀਅਨ ਦੇ ਪ੍ਰਧਾਨ ਧਰਮਪਾਲ ਪੱਪੂ, ਕਾਂਗਰਸ ਨੇਤਾ ਵਿੱਕੀ ਪੁਰੀ, ਸ੍ਰੀਮਤੀ ਰਮਾ ਚੋਪੜਾ ਕਾਲਜ ਦੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ, ਮੋਹਿਤ ਓਬਰਾਏ, ਰਿਸ਼ੀ ਸ਼ਰਮਾ, ਅਰੁਣ ਕੁਮਾਰ ਹਰੀਮੋਹਨ ਬਿੱਟਾ, ਵਿਕਰਾਂਤ ਵਿੱਕੀ ਅਤੇ ਹੋਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਵਿਸ਼ਾਲ ਮਹਾਜਨ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਨਾਲ ਸਮਾਜ ਵਿਚ ਏਕਤਾ, ਭਾਈਚਾਰਾ ਅਤੇ ਸੇਵਾ ਭਾਵਨਾ ਵਧਦੀ ਹੈ | ਉਨ੍ਹਾਂ ਹਾਜ਼ਰ ਸਮੂਹ ਸਹਿਯੋਗੀਆਂ, ਦਾਨੀ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ਾਲ ਮਹਾਜਨ, ਤਰੁਣ ਸ਼ਰਮਾ, ਵਰਿੰਦਰ ਕੁਮਾਰ, ਵਰਿੰਦਰ ਮਹਾਜਨ, ਨਿਤਿਨ ਮਹਾਜਨ, ਸੌਰਭ ਮਹਾਜਨ, ਵਿਕਰਾਂਤ ਮਹਾਜਨ, ਵਿਕਾਸ ਮਹਾਜਨ, ਪਾਰਸ ਮਹਾਜਨ, ਹੀਰਾ ਲਾਲ, ਪ੍ਰਦੀਪ ਸ਼ਰਮਾ, ਹਨੀ ਮਹਿਰਾ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਸੰਜੀਵ ਕੁਮਾਰ, ਧਰੁਵ ਮਹਾਜਨ, ਪੰਕਜ ਮਹਾਜਨ, ਸੁਰ ਭਾਰਦਵਾਜ, ਰਿਸ਼ਭ ਸਿੰਘ, ਅਜੈ ਮਹਾਜਨ, ਲੱਕੀ ਤਲਵਾੜ, ਜੀ ਰਾਜਕੁਮਾਰ, ਏ.ਡੀ ਰਾਜ ਕੁਮਾਰ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਦਰਸ਼ ਭਾਰਤੀ ਮਹਾਂਵਿਦਿਆਲਿਆ ਨੇ ਮਹਾਨ ਕ੍ਰਾਂਤੀਕਾਰੀ ਸਰੋਜਨੀ ਨਾਇਡੂ ਦੀ ਜਨਮ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।