28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਿਵਰਾਤਰੀ ਦੇ ਦਿਹਾੜੇ ਮੋਹਨ ਮਲਟੀ ਹੈਲਥ ਹਸਪਤਾਲ ਨੇ ਲੰਗਰ ਲਗਾਇਆ

ਅਜੀਤ ਡੈਸਕ 16-02-2026
ਡੇਰਾ ਬਾਬਾ ਨਾਨਕ, 15 ਫਰਵਰੀ (ਹੀਰਾ ਸਿੰਘ ਮਾਂਗਟ)-ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਮੋਹਨ ਮਲਟੀ ਹੈਲਥ ਹਸਪਤਾਲ ਬਟਾਲਾ ਰੋਡ ਡੇਰਾ ਬਾਬਾ ਨਾਨਕ ਵਲੋਂ ਲੰਗਰ ਲਗਾਇਆ ਗਿਆ | ਇਸ ਮੌਕੇ ਡਾਕਟਰ ਮਦਨ ਮੋਹਨ ਮਹਾਜਨ ਨੇ ਦੱਸਿਆ ਕਿ ਅੱਜ ਸਾਡੇ ਹਸਪਤਾਲ ਵਲੋਂ ਸਮੂਹ ਡਾਕਟਰਾਂ ਤੇ ਸਟਾਫ਼ ਦੇ ਸਹਿਯੋਗ ਸਦਕਾ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਮਨਾਉਂਦਿਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮੋਹਨ ਮਲਟੀ ਹੈਲਥ ਹਸਪਤਾਲ ਸਰਹੱਦੀ ਇਲਾਕੇ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਮਾਹਿਰ ਡਾਕਟਰਾਂ ਵਲੋਂ ਘੱਟ ਰੇਟਾਂ 'ਤੇ ਵਧੀਆ ਇਲਾਜ ਕੀਤਾ ਜਾਂਦਾ ਹੈ | ਇਸ ਮੌਕੇ ਭਾਜਪਾ ਆਗੂ ਨਿਰਮਲ ਸਿੰਘ ਰੱਤਾ, ਚੰਦਰ ਮੋਹਨ ਮਹਾਜਨ, ਡਾਕਟਰ ਮਦਨ ਮੋਹਨ ਮਹਾਜਨ, ਡਾਕਟਰ ਸੁਮਿਤ ਭਾਟੀਆ, ਡਾਕਟਰ ਰਜਿੰਦਰ ਕੁਮਾਰ, ਡਾਕਟਰ ਅਰਵਿੰਦ ਸਰਮਾ, ਸੁਖਜਿੰਦਰ ਸਿੰਘ, ਮੰਗਲ ਸਿੰਘ, ਅਰਜਨ ਸਿੰਘ, ਸਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕਾਂਗੜਾ ਦਾ ਵਿਕਾਸ ਕਾਰਜ ਜਾਰੀ- ਸਰਪੰਚ ਦਲਜੀਤ ਸਿੰਘ ਅਗਲੀ ਖ਼ਬਰ ਸਮਾਜ ਸੇਵੀ ਗਰੁੱਪ ਵੀਲਾ ਤੇਜਾ ਵਲੋਂ ਲੋੜਵੰਦ ਧੀਆਂ ਦੀਆਂ ਸ਼ਾਦੀਆਂ ਨਾਲ ਸਮਾਜ ਸੇਵੀ ਕਾਰਜ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।