ਕੋਟਲੀ ਸੂਰਤ ਮੱਲ੍ਹੀ, 15 ਫਰਵਰੀ (ਕੁਲਦੀਪ ਸਿੰਘ ਨਾਗਰਾ)-ਮਹਾਸ਼ਿਵਰਾਤਰੀ ਦਾ ਤਿਉਹਾਰ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਕੋਟਲੀ ਸੂਰਤ ਮੱਲ੍ਹੀ ਦੇ ਮੰਦਿਰਾਂ 'ਚ ਸਮਾਗਮ ਕਰਵਾਏ ਤੇ ਵਿਸ਼ਾਲ ਲੰਗਰ ਲਗਾਏ ਗਏ | ਇਸੇ ਤਰ੍ਹਾਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਦੁਕਾਨਦਾਰਾਂ ਵਲੋਂ ਵਿਸ਼ਾਲ ਲੰਗਰ ਲਗਾਏ ਗਏ, ਜਿਸ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਹਾਜ਼ਰੀ ਭਰੀ | ਇਸ ਮੌਕੇ 'ਤੇ ਸ਼ਿਵ ਭਗਤਾਂ ਵਲੋਂ ਜਿਥੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ, ਉਥੇ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਉਚੇਚੇ ਤੌਰ 'ਤੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਵਿਜੇ ਕੁਮਾਰ ਸੋਨੀ ਨੇ ਪਹੁੰਚ ਕੇ ਮਹਾਸ਼ਿਵਰਾਤਰੀ ਦੀ ਸੰਗਤਾਂ ਨੂੰ ਵਧਾਈ ਦਿੱਤੀ ਤੇ ਦੁਕਾਨਦਾਰਾਂ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ | ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਵਲੋਂ ਵਿਜੇ ਕੁਮਾਰ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਦੁਕਾਨਦਾਰ ਵਿਜੇ ਕੁਮਾਰ ਅਰੋੜਾ, ਨਰਿੰਦਰ ਕੁਮਾਰ ਅਰੋੜਾ, ਰਮੇਸ਼ ਕੁਮਾਰ ਅਰੋੜਾ, ਸ਼ੌਰਭ ਅਰੋੜਾ, ਲਵਿਸ ਅਰੋੜਾ, ਨਵਲ ਕਿਸ਼ੋਰ, ਹੈਪੀ ਅਰੋੜਾ, ਕੰਵਲਜੀਤ ਸਿੰਘ ਗੱਗੂ, ਕੰਵਲ ਨਰੈਣ ਸਿੰਘ, ਗੁਰਮੀਤ ਸਿੰਘ ਭੁੱਲਰ, ਸੇਵਾ ਸਿੰਘ, ਚਰਨਜੀਤ ਸਿੰਘ, ਮਾਸਟਰ ਨੰਦ ਕਿਸ਼ੋਰ, ਵਿਨੋਦ ਕੁਮਾਰ, ਸੁਰਿੰਦਰ ਅਰੋੜਾ, ਰਾਜੂ ਅਰੋੜਾ, ਰਿਆਂਸ ਅਰੋੜਾ, ਨੀਰਜ਼ ਅਰੋੜਾ, ਪਰਮਜੀਤ ਸਿੰਘ, ਬਾਊ ਸਤਪਾਲ ਸ਼ਰਮਾ, ਗੁਰਮੁੱਖ ਸਿੰਘ ਡੇਰਾ ਪਠਾਣਾ ਆਦਿ ਹਾਜਰ ਸਨ |