28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬਿਸ਼ਪ ਜੋਸ ਸੇਬਾਸਟੀਅਨ ਦਾ ਸੰਤਨੀ ਤਰੇਜਾ ਕੈਥੋਲਿਕ ਚਰਚ ਵਿਖੇ ਨਿੱਘਾ ਸਵਾਗਤ

ਅਜੀਤ ਡੈਸਕ 16-02-2026
ਧਾਰੀਵਾਲ, 15 ਫਰਵਰੀ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਵਿਸ਼ੇਸ਼ ਤÏਰ 'ਤੇ ਪਹੁੰਚੇ ਡਾਇਓਸਿਸ ਆਫ਼ ਜਲੰਧਰ ਦੇ ਅਤਿ ਸਤਿਕਾਰਯੋਗ ਬਿਸ਼ਪ ਜੋਸ ਸੇਬਾਸਟੀਅਨ ਦਾ ਸਬੰਧਤ ਚਰਚ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੇ ਪਿ੍ੰਸੀਪਲ ਸਿਸਟਰ ਦਿਵਿਆ ਵਲੋਂ ਬਿਸ਼ਪ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਹ ਜਾਣਕਾਰੀ ਫਾਦਰ ਜੋਸ ਪਡਿਆਟੀ ਨੇ ਦੱਸਿਆ ਕਿ ਬਿਸ਼ਪ ਸਾਹਿਬ ਤਲੀਮ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ ਕਰਨ ਲਈ ਆਏ ਸਨ | ਉਨ੍ਹਾਂ ਕਿਹਾ ਕਿ ਬਿਸ਼ਪ ਨੇ ਤਲੀਮ ਦੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਪ੍ਰਭੂ ਯਿਸੂ ਮਸੀਹ ਜੀ ਦਾ ਆਪਣੇ ਜੀਵਨ ਵਿਚ ਡਰ ਰੱਖਦੇ ਹੋਏ ਇਮਾਨਦਾਰੀ ਨਾਲ ਤਾਲੀਮ ਹਾਸਲ ਕਰਨ ਤੇ ਇਸ ਤੋਂ ਇਲਾਵਾ ਬੱਚੇ ਹਰ ਰੋਜ਼ ਪਵਿੱਤਰ ਬਾਈਬਲ ਪੜ੍ਹਨ ਤਾਂ ਜੋ ਪ੍ਰਭੂ ਯਿਸੂ ਵਲੋਂ ਉਨ੍ਹਾਂ ਨੂੰ ਅਕਲ ਬੁੱਧ ਤੇ ਗਿਆਨ ਹਾਸਲ ਹੋ ਸਕੇ | ਉਨ੍ਹਾਂ ਕਿਹਾ ਕਿ ਸਕੂਲ ਦੀ ਸਿੱਖਿਆ 'ਚੋਂ ਵੀ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਜੇਕਰ ਵੱਡੇ ਅਫ਼ਸਰ ਬਣਨ ਦੇ ਕੋਰਸ ਕਰਨੇ ਹਨ ਤਾਂ ਡਾਇਓਸਿਸ ਆਫ਼ ਜਲੰਧਰ ਵਲੋਂ ਬੱਚਿਆਂ ਦੀ ਮਦਦ ਕੀਤੀ ਜਾਵੇਗੀ |
ਪਿਛਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਯੂਥ ਵਰਕਰਾਂ ਨੇ ਮਜੀਠੀਆ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵਲੋਂ ਪਿੰਡ ਦੁਲੂਆਣਾ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।