ਪਠਾਨਕੋਟ, 15 ਫਰਵਰੀ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਥਾਨਕ ਹੋਟਲ ਯੂ ਨਾਈਟ ਵਿਖੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਇਕ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ | ਜਿਸ 'ਚ ਪਠਾਨਕੋਟ ਦੇ ਵਿਧਾਇਕ ਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਗੁਰਦੇਵ ਸਿੰਘ ਜੌਹਲ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਮੇਟੀ ਦੇ ਧਾਰਮਿਕ ਤੇ ਸਮਾਜਿਕ ਕਾਰਜਾਂ 'ਚ ਸ਼ਾਨਦਾਰ ਸਹਾਇਤਾ ਦੇਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਕਮੇਟੀ ਦੇ ਸਰਪ੍ਰਸਤ ਸੁਦੀਪ ਗਰਗ ਤੇ ਚੇਅਰਮੈਨ ਸਤੀਸ਼ ਮਹਿੰਦਰੂ ਨੇ ਦੱਸਿਆ ਕਿ ਕਮੇਟੀ ਧਾਰਮਿਕ ਕਾਰਜਾਂ ਤੋਂ ਇਲਾਵਾ ਸਮਾਜਿਕ ਕਾਰਜ ਵੀ ਕਰਦੀ ਹੈ | ਇਨ੍ਹਾਂ ਗਤੀਵਿਧੀਆਂ 'ਚ ਮੈਡੀਕਲ ਕੈਂਪ, ਲੋੜਵੰਦਾਂ ਨੂੰ ਕੱਪੜੇ ਪ੍ਰਦਾਨ ਕਰਨਾ, ਲੋੜਵੰਦ ਬੱਚਿਆਂ ਦੀ ਸਿੱਖਿਆ ਦਾ ਸਮਰਥਨ ਕਰਨਾ ਤੇ ਲੋੜਵੰਦ ਲੜਕੀਆਂ ਦਾ ਵਿਆਹ ਕਰਵਾਉਣਾ ਸ਼ਾਮਿਲ ਹੈ | ਇਸ ਮੌਕੇ ਉਨ੍ਹਾਂ ਕਮੇਟੀ ਦੇ ਕੰਮ ਵਿਚ ਸ਼ਾਨਦਾਰ ਸਹਾਇਤਾ ਦੇਣ ਵਾਲੇ ਮੈਂਬਰਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਵਿਧਾਇਕ ਅਸ਼ਵਨੀ ਸ਼ਰਮਾ, ਸੀ.ਐਸ. ਲਾਇਲਪੁਰੀ, ਰਾਕੇਸ਼ ਓਲ, ਡਾ: ਕੇ.ਡੀ. ਸਿੰਘ, ਡਾ: ਤਰਸੇਮ ਸਿੰਘ, ਜਨਕ ਸਿੰਘ, ਰਾਕੇਸ਼ ਓਲ, ਐਸ.ਡੀ. ਭੱਲਾ, ਸੁਰੇਸ਼ ਮਹਾਜਨ ਰਾਜੂ, ਇੰਜੀ: ਅਜੈ ਮਹਾਜਨ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਪਿ੍ੰਸੀਪਲ ਰਾਜੇਸ਼ ਮੰਗਲ, ਗੁਰਦੇਵ ਸਿੰਘ, ਪ੍ਰੈਸ ਸਕੱਤਰ ਗੁਰਦੇਵ ਸਿੰਘ, ਐਨ.ਐਸ.ਡੀ.ਓ. ਦੇਵੀ ਸ਼ਰਨ, ਪਵਨ ਮਿਨਹਾਸ, ਮਨੋਜ ਗੁਪਤਾ ਆਦਿ ਹਾਜ਼ਰ ਸਨ |