28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਥਰਿਆਲ ਤੋਂ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 16-02-2026
ਮਾਧੋਪੁਰ, 15 ਫਰਵਰੀ (ਮਹਿਰਾ)-ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਸ਼ਿਵ ਮੰਦਿਰ ਥਰਿਆਲ ਤੋਂ ਸ਼ੋਭਾ ਯਾਤਰਾ ਮੰਦਿਰ ਕਮੇਟੀ ਮੈਂਬਰਾਂ ਦੀ ਅਗਵਾਈ 'ਚ ਹਰ ਹਰ ਮਹਾਂਦੇਵ ਦੇ ਨਾਅਰੇ ਲਗਾਉਂਦੇ ਹੋਏ ਕੱਢੀ ਗਈ, ਜੋ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਗੁਜ਼ਰਦੇ ਹੋਏ ਵਾਪਸ ਮੰਦਿਰ ਵਿਖੇ ਸਮਾਪਤ ਹੋਈ | ਉੱਥੇ ਹੀ ਸ਼ਿਵ ਦੀ ਕੱਢੀ ਬਰਾਤ ਦਾ ਥਾਂ-ਥਾਂ ਸ਼ਿਵ ਭਗਤਾਂ ਵਲੋਂ ਸਵਾਗਤ ਕੀਤਾ ਗਿਆ ਤੇ ਭਗਤਾਂ ਵਲੋਂ ਫਲ, ਚਾਹ ਪਕੌੜੇ, ਖੀਰ ਤੇ ਹੋਰ ਵੱਖ-ਵੱਖ ਆਦਿ ਲੰਗਰ ਲਗਾਏ ਹੋਏ ਸਨ | ਜ਼ਿਕਰਯੋਗ ਹੈ ਕਿ ਸ਼ਿਵਰਾਤਰੀ ਦੇ ਮੌਕੇ ਪੂਰੇ ਇਲਾਕੇ ਦੇ ਮੰਦਿਰਾਂ 'ਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ ਤੇ ਕਈ ਮੰਦਿਰਾਂ 'ਚ ਜਿੱਥੇ ਹਵਨਯੱਗ ਤੋਂ ਬਾਅਦ ਲੰਗਰ ਦਾ ਆਯੋਜਨ ਕੀਤੇ ਗਏ ਤੇ ਕਈ ਮੰਦਿਰਾਂ 'ਚ ਕੱਲ੍ਹ ਨੂੰ ਲੰਗਰ ਲਗਾਏ ਜਾਣਗੇ | ਅੱਜ ਪਿੰਡ ਥਰਿਆਲ ਦੇ ਸ਼ਿਵ ਮੰਦਿਰ ਤੋਂ ਵਿਸ਼ਾਲ ਕੱਢੀ ਸ਼ੋਭਾ ਯਾਤਰਾ ਦੇ ਸੰਬੰਧ 'ਚ ਪ੍ਰਬੰਧਕ ਕੋਕੂ ਪ੍ਰਧਾਨ ਨੇ ਦੱਸਿਆ ਕਿ ਸ਼ਿਵ ਮੰਦਿਰ ਤੋਂ ਅੱਜ ਕੱਢੀ ਸ਼ਿਵ ਦੀ ਬਰਾਤ 'ਚ ਸ਼ਿਵ ਜੀ ਤੇ ਪਾਰਵਤੀ ਦੀ ਝਾਕੀ ਬਣਾਈ ਗਈ ਤੇ ਸ਼ੋਭਾ ਯਾਤਰਾ ਦਾ ਕਿ੍ਸ਼ਨਾ ਮੰਦਿਰ ਪਹੁੰਚਣ 'ਤੇ ਮਰਿਯਾਦਾ ਪ੍ਰਸ਼ੋਤਮ ਕਲੱਬ ਦੇ ਮੈਂਬਰਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਤੇ ਫਲਾਂ ਦਾ ਲੰਗਰ ਵਰਤਾਇਆ | ਇਹ ਸ਼ੋਭਾ ਯਾਤਰਾ ਥਰਿਆਲ, ਗੂੜ੍ਹਾ ਖ਼ੁਰਦ ਮਾਧੋਪੁਰ ਤੋਂ ਹੁੰਦੀ ਹੋਈ ਮੰਦਿਰ ਵਿਚ ਪੁੱਜੀ | ਜਿਸ 'ਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਿੰਦੂ ਮਹਿਰਾ, ਜਤਿੰਦਰ ਕੁਮਾਰ ਲੱਕੀ, ਅਸ਼ੋਕ ਸ਼ਰਮਾ, ਮੋਹਿਤ ਸ਼ਰਮਾ, ਵਰੁਨ ਕੁਮਾਰ, ਰਾਕੇਸ਼ ਕੁਮਾਰ, ਵਰੁਨ ਸਭਰਵਾਲ, ਸੰਜੀਵ ਕੁਮਾਰ, ਯਸ਼ਪਾਲ, ਪ੍ਰਵੀਨ ਕੁਮਾਰ, ਅਰੁਣ ਕੁਮਾਰ, ਵਿਜੇ ਕੁਮਾਰ, ਨੀਟੂ ਜ਼ੈਲਦਾਰ ਅਤੇ ਚਿਕੂ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੋਹਿੰਦਰ ਸਿੰਘ ਫੋਰਮੈਨ ਨੂੰ ਅੰਤਿਮ ਅਰਦਾਸ 'ਤੇ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਦੇਸ਼ ਨੂੰ ਯੂ.ਜੀ.ਸੀ. ਨਹੀਂ ਬਲਕਿ ਸਮਾਜ ਨੂੰ ਇਕਜੁੱਟ ਕਰਨ ਵਾਲੇ ਕਾਨੂੰਨਾਂ ਦੀ ਲੋੜ-ਸਲਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।