25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਵਿਖੇ ਵਰਕਸ਼ਾਪ ਲਗਾਈ <br/>

ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ 'ਚ ਲਗਾਈ ਵਰਕਸ਼ਾਪ ਦਾ ਦਿ੍ਸ਼ | ਅਜੀਤ ਤਸਵੀਰ <br/> 18-02-2026
ਬਟਾਲਾ, 17 ਫਰਵਰੀ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਦੇ ਕਾਮਰਸ ਵਿਭਾਗ ਵਲੋਂ ਸੇਬੀ ਦੀ ਵਿਦਿਅਕ ਸੰਸਥਾ 'ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਿਟੀਜ਼ ਮਾਰਕੀਟਸ ਦੇ ਸਹਿਯੋਗ ਨਾਲ' ਸਕਿਓਰਿਟੀਜ਼ ਮਾਰਕੀਟ ਦੀ ਜਾਗਰੂਕਤਾ ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਲਗਾਈ ਗਈ, ਜਿਸ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਬਾਬਾ ਅਮਰੀਕ ਸਿੰਘ ਦੀ ਸਰਪ੍ਰਸਤੀ ਹੇਠ ਹੋਈ | ਪਿ੍ੰਸੀਪਲ ਨਿਰਮਲ ਪਾਂਧੀ ਨੇ ਮੁੱਖ ਮਹਿਮਾਨ ਤੇ ਬੁਲਾਰੇ ਦਾ ਨਿੱਘਾ ਸਵਾਗਤ ਕਰਦਿਆਂ ਵਿਦਿਆਰਥਣਾਂ ਨੂੰ ਅਜੋਕੇ ਸਮੇਂ 'ਚ ਵਿੱਤੀ ਸਾਖ਼ਰਤਾ ਦੀ ਮਹੱਤਤਾ ਬਾਰੇ ਦੱਸਿਆ | ਵਰਕਸ਼ਾਪ ਦੇ ਮੁੱਖ ਬੁਲਾਰੇ ਭਗਵੰਤ ਸਿੰਘ (ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀਜ਼ ਮਾਰਕੀਟਸ ਅਧਿਕਾਰੀ) ਨੇ ਵਿਦਿਆਰਥਣਾਂ ਨੂੰ ਸਟਾਕ ਮਾਰਕੀਟ ਦੀਆਂ ਬਾਰੀਕੀਆਂ ਬਾਰੇ ਬਹੁਤ ਹੀ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ | ਕੁੱਲ 8 ਸੈਸ਼ਨਾਂ ਵਿਚ ਵੰਡੀ ਇਸ ਵਰਕਸ਼ਾਪ ਦੌਰਾਨ ਉਨ੍ਹਾਂ ਨੇ ਅਹਿਮ ਨੁਕਤੇ ਸਕਿਓਰਿਟੀਜ਼ ਮਾਰਕੀਟ ਦੇ ਮੁੱਢਲੇ ਸਿਧਾਂਤ, ਮਿਊਚਲ ਫੰਡ ਵਿਚ ਨਿਵੇਸ਼ ਕਰਨ ਦੇ ਤਰੀਕੇ, ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਦੀ ਪ੍ਰਕਿਰਿਆ ਅਤੇ ਧੋਖਾਧੜੀ ਤੋਂ ਬਚਣ ਤੇ ਸੁਰੱਖਿਅਤ ਨਿਵੇਸ਼ ਦੇ ਤਰੀਕੇ ਸਾਂਝੇ ਕੀਤੇ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਕਰਵਾਈ ਗਈ ਵਰਕਸ਼ਾਪ ਵਿਚ ਬੀ.ਕਾਮ., ਬੀ.ਏ., ਬੀ.ਐੱਸ.ਸੀ. ਤੇ ਬੀ.ਸੀ.ਏ. (ਪਹਿਲਾ ਸਾਲ) ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਕਾਜਲ ਅਤੇ ਪ੍ਰੋ. ਸਿਮਰਨ ਗਿੱਲ ਨੇ ਵਰਕਸ਼ਾਪ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਅਖੀਰ ਵਿਚ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਤੇ ਉਨ੍ਹਾਂ ਨੂੰ ਭਵਿੱਖ ਵਿਚ ਸਮਝਦਾਰ ਨਿਵੇਸ਼ਕ ਬਣਨ ਲਈ ਪ੍ਰੇਰਿਤ ਕੀਤਾ ਗਿਆ | ਕਾਲਜ ਪ੍ਰਬੰਧਕਾਂ ਵਲੋਂ ਮੁੱਖ ਬੁਲਾਰੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਵਰਕਸ਼ਾਪ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵੀ ਹਾਜ਼ਰ ਰਹੇ, ਜਿਨ੍ਹਾਂ 'ਚ ਪ੍ਰੋ. ਸੁਮਨ ਮੈਣੀ ਮੁਖੀ ਕੰਪਿਊਟਰ ਸਾਇੰਸ, ਡਾ. ਰਮਨਦੀਪ ਕੌਰ ਮੁਖੀ ਪੰਜਾਬੀ ਵਿਭਾਗ, ਪ੍ਰੋ. ਗੁਰਪ੍ਰੀਤ ਕੌਰ ਅੰਗਰੇਜ਼ੀ, ਪ੍ਰੋ. ਕੋਮਲਪ੍ਰੀਤ ਕੌਰ ਜ਼ੁਆਲੋਜੀ, ਪ੍ਰੋ. ਕਰਮਜੀਤ ਕੌਰ ਕੰਪਿਊਟਰ ਸਾਇੰਸ, ਪ੍ਰੋ. ਕਵਿਤਾ ਕੰਪਿਊਟਰ ਸਾਇੰਸ, ਪ੍ਰੋ. ਉਪਿੰਦਰਜੀਤ ਕੌਰ ਰਾਜਨੀਤੀ ਸ਼ਾਸਤਰ, ਪ੍ਰੋ. ਗੁਰਪ੍ਰੀਤ ਸਿੰਘ ਪੰਜਾਬੀ, ਪ੍ਰੋ. ਬਲਜੀਤ ਕੌਰ ਪੰਜਾਬੀ, ਪ੍ਰੋ. ਸੁਮਨਦੀਪ ਕੌਰ ਅੰਗਰੇਜ਼ੀ ਅਤੇ ਪ੍ਰੋ. ਚਰਨਜੀਤ ਸਿੰਘ ਅੰਗਰੇਜ਼ੀ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਈਕੋ ਕਲੱਬ ਵਲੋਂ ਨਰਸਰੀ ਦਾ ਸਿੱਖਿਆਤਮਕ ਦੌਰਾ ਕਰਵਾਇਆ <br/> ਅਗਲੀ ਖ਼ਬਰ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ ਵਿਦਾਇਗੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।