24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਐਨ.ਡੀ.ਆਰ.ਐਫ. ਦੀ ਟੀਮ ਵਲੋਂ ਹੜ੍ਹ ਜਾਂ ਅੱਗ ਲੱਗਣ ਸਮੇਂ ਬਚਾਅ ਦੇ ਢੰਗ ਦੱਸੇ <br/>

ਬਚਾਅ ਦੀ ਸਿਖਲਾਈ ਦਿੰਦੀ ਹੋਈ ਇੰਸਪੈਕਟਰ ਅਨੁਰਾਧਾ | ਤਸਵੀਰ: ਰਣਜੀਤ ਸਿੰਘ <br/> 18-02-2026
ਸ਼ਾਹਪੁਰ ਕੰਢੀ, 17 ਫਰਵਰੀ (ਰਣਜੀਤ ਸਿੰਘ)-ਐਨ.ਡੀ.ਆਰ.ਐਫ. ਪੰਜਾਬ ਦੀ ਬਠਿੰਡਾ ਟੀਮ ਵਲੋਂ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਡੈਮ ਅਧਿਕਾਰੀਆਂ, ਕਰਮਚਾਰੀਆਂ ਤੇ ਸਕੂਲੀ ਵਿਦਿਆਰਥੀਆਂ ਨੰੂ ਹੜ੍ਹ ਜਾਂ ਅੱਗ ਲੱਗ ਜਾਣ ਦੀ ਹਾਲਤ ਜਾਂ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਜਿਸ 'ਚ ਡੈਮ ਦੇ ਮੁੱਖ ਇੰਜੀ: ਵਿਜੇ ਗਰਗ, ਐਨ.ਡੀ.ਆਰ.ਏ. ਨੀਲਮ ਮਦਾਨ, ਡਾਇਰੈਕਟਰ ਡੈਮ ਸੇਫਟੀ ਕੇਵਲ ਕ੍ਰਿਸ਼ਨ, ਐਸ.ਡੀ.ਓ. ਰਮਨਦੀਪ ਸਿੰਘ ਨੇ ਹਿੱਸਾ ਲਿਆ | ਇੰਸਪੈਕਟਰ ਅਨੁਰਾਧਾ ਵਲੋਂ ਵਿਦਿਆਰਥੀਆਂ ਨੰੂ ਐਮਰਜੈਂਸੀ 'ਚ ਸਟਰੈਚਰ ਤਿਆਰ ਕਰਨ, ਅੱਗ ਲੱਗਣ ਦੀ ਸਥਿਤੀ ਵਿਚ ਬਚਾਅ ਤੇ ਹੜ੍ਹ ਦੀ ਸਥਿਤੀ ਵਿਚ ਬਚਾਅ ਕਰਨ ਦੇ ਤਰੀਕੇ ਦੱਸੇ ਗਏ | ਉਨ੍ਹਾਂ ਦੱਸਿਆ ਕਿ ਇਸ ਵਾਰ ਹੜ੍ਹਾਂ ਸਮੇਂ ਉਨ੍ਹਾਂ ਦੀ ਟੀਮ ਵਲੋਂ 8 ਹਜ਼ਾਰ ਵਿਅਕਤੀਆਂ ਨੰੂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਤੇ ਲਗਭਗ 30 ਵਿਅਕਤੀਆਂ ਨੰੂ ਡੁੱਬਦੇ ਹੋਏ ਬਾਹਰ ਕੱਢਿਆ | ਉਨ੍ਹਾਂ ਦੱਸਿਆ ਕਿ ਭੂਚਾਲ, ਹੜ੍ਹ, ਅੱਗ ਲੱਗਣ ਜਾਂ ਘਰ ਢਹਿ ਜਾਣ ਦੀ ਸਥਿਤੀ 'ਚ ਘਬਰਾਉਣਾ ਨਹੀਂ ਚਾਹੀਦਾ | ਸਭ ਤੋਂ ਪਹਿਲਾਂ ਐਨ.ਡੀ.ਆਰ.ਐਫ. ਦੀ ਟੀਮ ਨੰੂ ਸੂਚਿਤ ਕਰੋ | ਉੱਚੇ ਸਥਾਨ ਵੱਲ ਜਾਓ, ਜੇਕਰ ਤੁਹਾਡੇ ਕੱਪੜਿਆਂ ਨੰੂ ਅੱਗ ਲੱਗਦੀ ਹੈ, ਤਾਂ ਦੌੜੋ ਨਾ, ਜ਼ਮੀਨ ੳੱੁਪਰ ਲੇਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰੋ | ਇਸ ਮੌਕੇ ਐਸ.ਈ. ਜਸਵੀਰ ਪਾਲ, ਐਸ.ਈ. ਮਹੇਸ਼ ਸਿੰਘ, ਐਕਸੀਅਨ ਲਖਵਿੰਦਰ ਸਿੰਘ, ਮੁਨੀਸ਼ ਕੁਮਾਰ, ਸੁਰਜੀਤ ਸਿੰਘ, ਆਈ.ਪੀ.ਐਸ. ਮਨੋਜਾ ਯਾਦਵ, ਵਿਕਾਸ ਅਤੇ ਨਿਰੰਜਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਸੁਰੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ 'ਸਾਡੇ ਬਜ਼ੁਰਗ ਸਾਡਾ ਮਾਨ' ਕੀਤਾ... ਅਗਲੀ ਖ਼ਬਰ ਕਟਾਰੂਚੱਕ ਨੇ 'ਸਖੀ ਸ਼ਕਤੀ ਮੇਲਾ-2026' ਦੀ ਕਰਵਾਈ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।